ਚੰਡੀਗੜ੍ਹ, 31 ਅਕਤੂਬਰ 2023: ਜੇਲ੍ਹ ਵਿੱਚ ਬੰਦ ਸਪਾ ਆਗੂ ਆਜ਼ਮ ਖਾਨ (Azam Khan) ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਮੌਲਾਨਾ ਮੁਹੰਮਦ ਜੌਹਰ ਟਰੱਸਟ ਨੂੰ ਸੈਕੰਡਰੀ ਸਿੱਖਿਆ ਵਿਭਾਗ ਵੱਲੋਂ ਲੀਜ਼ ’ਤੇ ਦਿੱਤੀ ਗਈ ਮੁਰਤਜ਼ਾ ਹਾਇਰ ਸੈਕੰਡਰੀ ਸਕੂਲ ਦੀ ਇਮਾਰਤ ਅਤੇ ਜ਼ਮੀਨ ਨੂੰ ਵਾਪਸ ਲੈਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਭਾਜਪਾ ਵਿਧਾਇਕ ਦਾ ਕਹਿਣਾ ਹੈ ਕਿ ਰਾਮਪੁਰ ਸ਼ਹਿਰ ਵਿੱਚ ਸਥਿਤ ਇਹ ਜ਼ਮੀਨ 3825 ਵਰਗ ਮੀਟਰ ਦੇ ਖੇਤਰ ਵਿੱਚ ਹੈ। ਇਸ ਵਿੱਚ ਸਪਾ ਦਾ ਦਫ਼ਤਰ ਵੀ ਹੈ। ਸਰਕਲ ਰੇਟ ਅਨੁਸਾਰ ਜ਼ਮੀਨ ਦੀ ਕੀਮਤ 10 ਕਰੋੜ ਰੁਪਏ ਹੈ, ਜਦੋਂ ਕਿ ਮਾਰਕੀਟ ਰੇਟ 100 ਕਰੋੜ ਰੁਪਏ ਤੋਂ ਵੱਧ ਹੈ। ਡੀਐਮ ਰਾਮਪੁਰ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਸਰਕਾਰ ਨੇ ਇਹ ਜ਼ਮੀਨ ਸੈਕੰਡਰੀ ਸਿੱਖਿਆ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ।