ਚੰਡੀਗੜ੍ਹ, 08 ਸਤੰਬਰ 2023: ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕ ਟਰਾਂਸਫਰ ਪਾਲਿਸੀ ‘ਚ ਸੋਧ ਕੀਤੀ ਹੈ | ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ, ਅਸੀਂ ਅਧਿਆਪਕ ਟਰਾਂਸਫਰ ਨੀਤੀ ਵਿੱਚ ਹੁਣ ਬਹੁਤ ਜਿਆਦਾ ਸੋਧ ਕਰ ਦਿੱਤੀ ਹੈ। ਹਰ ਅਧਿਆਪਕ ਹੌਲੀ ਹੌਲੀ ਆਪਣੇ ਘਰ ਦੇ ਨੇੜੇ ਬਦਲੀ ਕਰਵਾ ਸਕੇਗਾ | ਇਕ ਵਾਰ ਫਿਰ ਜ਼ਰੂਰਤਮੰਦ ਅਧਿਆਪਕ (Teacher) ਹੁਣ ਹਰ ਮਹੀਨੇ ਬਦਲੀ ਕਰਵਾ ਸਕਣਗੇੇ।
ਹਰਜੋਤ ਬੈਂਸ ਨੇ ਕਿਹਾ ਕਿ, ਅਧਿਆਪਕਾਂ (Teacher) ਨੂੰ ਬਦਲੀ ਕਰਵਾਉਣ ਵਾਸਤੇ ਹੁਣ ਕਿਸੇ ਕੋਲ ਜਾਣ ਦੀ ਲੋੜ ਨਹੀਂ, ਕਿਸੇ ਸਿਫਾਰਿਸ਼ ਦੀ ਲੋੜ ਨਹੀਂ, ਬਸ ਆਨਲਾਈਨ ਬਦਲੀ ਅਪਲਾਈ ਕਰੋ, ਅਸੀਂ ਤੁਹਾਡੀ ਬਦਲੀ ਕਰਾਂਗੇ। ਹੁਣ ਵਿਧਵਾ, ਤਲਾਕਸ਼ੁਦਾ, ਜਾਂ ਸਿਹਤ ਪੱਖੋਂ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੀ ਅਧਿਆਪਕ ਘਰ ਦੇ ਨੇੜੇ ਤਬਾਦਲਾ ਕਰਵਾ ਸਕੇਗੀ |