ਚੰਡੀਗੜ੍ਹ, 6 ਅਗਸਤ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਅੱਜ ਆੜ੍ਹਤੀਆਂ ਦੇ ਲਈ ਕਈ ਐਲਾਨ ਕੀਤੇ। ਹਰਿਆਣਾ ਸਰਕਾਰ ਵੱਲੋਂ ਝੋਨੇ ਦੀ ਆੜ੍ਹਤ ਨੂੰ 45.88 ਰੁਪਏ ਤੋਂ ਵਧਾ ਕੇ 55.00 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਗਿਆ । ਸਰਕਾਰ ਦੇ ਇਸ ਫੈਸਲੇ ਨਾਲ ਲਗਭਗ 20 ਫੀਸਦੀ ਦਾ ਵਾਧਾ ਹੋਵੇਗਾ, ਜੋ ਕਿ ਦੂਜਿਆਂ ਸੂਬੇ ‘ਚ ਨਹੀਂ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਕਣਕ ‘ਚ ਸ਼ਾਰਟੇਜ ਦੇ ਕਾਰਨ ਆੜ੍ਹਤੀਆਂ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਹਰਿਆਣਾ ਸਰਕਾਰ ਵੱਲੋਂ ਕੀਤੀ ਜਾਵੇਗੀ | ਇਸ ਦੇ ਲਈ ਉਨ੍ਹਾਂ ਨੇ ਲਗਭਗ 12 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਇਹ ਐਲਾਨ ਅੱਜ ਸੰਤ ਕਬੀਰ ਕੁਟੀਰ ‘ਤੇ ਹਰਿਆਣਾ ਸਟੇਟ ਅਨਾਜ ਮੰਡੀ ਆੜ੍ਹਤੀਆਂ ਏਸੋਸਇਏਸ਼ਨ ਅਤੇ ਹਰਿਆਣਾ ਰਾਇਸ ਮਿਲਰਜਐਂਡ ਡੀਲਰਸ ਏਸੋਸਇਏਸ਼ਨ ਦੇ ਮੈਂਬਰਾਂ ਦੇ ਨਾਲ ਬੈਠਕ ਦੌਰਾਨ ਕੀਤੇ | ਆੜ੍ਹਤੀਆਂ ਨੇ ਕਣਕ ‘ਚ ਸ਼ੋਟੇਜ ਮੁੱਦਾ ਚੁੱਕਦਿਆਂ ਦੱਸਿਆ ਕਿ 1966 ਤੋਂ ਲੈ ਕੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਦੀ ਵੀ ਇਸ ਕਮੀ ਦੀ ਭਰਪਾਈ ਨਹੀਂ ਕੀਤੀ ਹੈ।
ਇਹ ਕਮੀ ਔਸਤ 0.20 ਫੀਸਦੀ ਹਰ ਸਾਲ ਰਹਿੰਦੀ ਹੈ। ਪਿਛਲੇ ਰਬੀ ਸੀਜਨ ਦੀ ਕਮੀ 0.28 ਫੀਸਦੀ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ 0.08 ਫੀਸਦੀ ਦੀ ਵਧੀ ਹੋਈ ਸ਼ੋਟੇਜ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਇਸ ਸ਼ੋਟੇਜ ਕਾਰਨ 12 ਕਰੋੜ ਰੁਪਏ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਹਰਿਆਣਾ ਸਰਕਾਰ ਕਰੇਗੀ।
ਨਾਇਬ ਸਿੰਘ ਨੇ ਕਿਹਾ ਕਿ ਸਾਲ 2023-24 ਦੀ ਚਾਵਲ ਦੀ ਐਫਆਈਆਰ ਨੂੰ ਡਿਲੀਵਰੀ ਦੀ ਆਖਰੀ ਤਾਰੀਖ਼ 30 ਜੂਨ, 2024 ਤੱਕ ਸੀ। ਉਸ ਦਿਨ ਤੱਕ ਜਿਨ੍ਹਾਂ ਨੇ ਸਪਲਾਈ ਦੇ ਦਿੱਤੀ ਸੀ, ਉਨ੍ਹਾਂ ਨੁੰ ਹਰਿਆਣਾ ਸਰਕਾਰ ਵੱਲੋਂ 10 ਰੁਪਏ ਬੋਨਸ ਦਿੱਤਾ ਗਿਆ ਹੈ।