ਚੰਡੀਗੜ੍ਹ, 01 ਜਨਵਰੀ 2024: ਭਾਰਤ ਨੇ ਖਗੋਲ ਵਿਗਿਆਨ ਦੇ ਸਭ ਤੋਂ ਵੱਡੇ ਰਹੱਸਾਂ ਵਿੱਚੋਂ ਇੱਕ ਬਲੈਕ ਹੋਲ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸੈਟੇਲਾਈਟ ਭੇਜ ਕੇ ਸਾਲ ਦੀ ਸ਼ੁਰੂਆਤ ਕੀਤੀ ਹੈ। ਸਵੇਰੇ 9.10 ਵਜੇ, ਭਾਰਤੀ ਪੁਲਾੜ ਖੋਜ ਸੰਸਥਾ (ISRO) ਦੇ ਪਹਿਲੇ ਐਕਸ-ਰੇ ਪੋਲਰੀਮੀਟਰ ਉਪਗ੍ਰਹਿ ਯਾਨੀ ‘ਐਕਸਪੋਸੈਟ’ ਨੂੰ ਰਾਕੇਟ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਸੀ 58 ਰਾਹੀਂ ਲਾਂਚ ਕੀਤਾ ਗਿਆ। ਇਹ ਸਿਰਫ 21 ਮਿੰਟਾਂ ‘ਚ ਪੁਲਾੜ ‘ਚ 650 ਕਿਲੋਮੀਟਰ ਦੀ ਉਚਾਈ ‘ਤੇ ਜਾਵੇਗਾ। ਇਹ ਇਸ ਰਾਕੇਟ ਦਾ 60ਵਾਂ ਮਿਸ਼ਨ ਹੋਵੇਗਾ। ਇਸ ਮਿਸ਼ਨ ‘ਚ ਐਕਸੋਸੈਟ ਦੇ ਨਾਲ-ਨਾਲ 10 ਹੋਰ ਸੈਟੇਲਾਈਟਾਂ ਨੂੰ ਵੀ ਧਰਤੀ ਦੇ ਹੇਠਲੇ ਪੰਧ ‘ਚ ਰੱਖਿਆ ਜਾਵੇਗਾ।
SLV-C58 XPoSat ਮਿਸ਼ਨ ‘ਤੇ, ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ, “ਪੀਐਸਐਲਵੀ ਦਾ ਇੱਕ ਹੋਰ ਸਫਲ ਮਿਸ਼ਨ 1 ਜਨਵਰੀ, 2024 ਨੂੰ ਪੂਰਾ ਹੋ ਗਿਆ ਹੈ।” ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਸਮੇਤ 11 ਸੈਟੇਲਾਈਟਾਂ ਨੂੰ ਸਫਲਤਾਪੂਰਵਕ ਆਪਣੇ ਪੰਧ ਵਿੱਚ ਸਥਾਪਿਤ ਕੀਤਾ ਗਿਆ ਹੈ । ਇਸਰੋ ਦਾ ਪਹਿਲਾ ਐਕਸ-ਰੇ ਪੋਲਰੀਮੀਟਰ ਸੈਟੇਲਾਈਟ (ਐਕਸਪੋਸੈਟ) ਐਕਸ-ਰੇ ਸਰੋਤ ਦੇ ਰਹੱਸਾਂ ਨੂੰ ਖੋਲ੍ਹਣ ਅਤੇ ‘ਬਲੈਕ ਹੋਲ’ ਦੇ ਰਹੱਸਮਈ ਸੰਸਾਰ ਦਾ ਅਧਿਐਨ ਕਰਨ ਵਿੱਚ ਮੱਦਦ ਕਰੇਗਾ। PSLV-C58 ਨੇ ਸਫਲਤਾਪੂਰਵਕ ਐਕਸ-ਰੇ ਪੋਲਰੀਮੀਟਰ ਉਪਗ੍ਰਹਿ ਨੂੰ ਧਰਤੀ ਦੇ ਹੇਠਲੇ ਪੰਧ ਵਿੱਚ ਥਾਪਿਤ ਕੀਤਾ ਗਿਆ ਹੈ।
ਇਸਰੋ (ISRO) ਨੇ ਕਿਹਾ ਕਿ ਇਸ ਉਪਗ੍ਰਹਿ ਦਾ ਉਦੇਸ਼ ਦੂਰ ਪੁਲਾੜ ਤੋਂ ਆਉਣ ਵਾਲੇ ਤੀਬਰ ਐਕਸ-ਰੇ ਦੇ ਧਰੁਵੀਕਰਨ ਦਾ ਪਤਾ ਲਗਾਉਣਾ ਹੈ। ਉਹ ਕਿਸ ਆਕਾਸ਼ੀ ਪਿੰਡ ਤੋਂ ਆ ਰਹੇ ਹਨ, ਇਸ ਰਹੱਸ ਤੋਂ ਇਨ੍ਹਾਂ ਕਿਰਨਾਂ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਐਕਸ-ਰੇ ਧਰੁਵੀਕਰਨ ਨੂੰ ਜਾਣਨ ਦੀ ਮਹੱਤਤਾ ਪੂਰੀ ਦੁਨੀਆ ਵਿੱਚ ਵਧ ਗਈ ਹੈ। ਇਹ ਬਲੈਕ ਹੋਲ, ਨਿਊਟ੍ਰੋਨ ਤਾਰੇ (ਵਿਸਫੋਟ ਤੋਂ ਬਾਅਦ ਛੱਡੇ ਤਾਰੇ ਦੇ ਉੱਚ-ਪੁੰਜ ਵਾਲੇ ਹਿੱਸੇ), ਗਲੈਕਸੀ ਦੇ ਕੇਂਦਰ ਵਿੱਚ ਮੌਜੂਦ ਨਿਊਕਲੀਅਸ, ਆਦਿ ਵਰਗੀਆਂ ਵਸਤੂਆਂ ਜਾਂ ਬਣਤਰਾਂ ਨੂੰ ਸਮਝਣ ਵਿੱਚ ਮੱਦਦ ਕਰਦਾ ਹੈ। ਇਹ ਆਕਾਸ਼ੀ ਪਦਾਰਥਾਂ ਦੀ ਸ਼ਕਲ ਅਤੇ ਰੇਡੀਏਸ਼ਨ ਬਣਾਉਣ ਦੀ ਪ੍ਰਕਿਰਿਆ ਨੂੰ ਸਮਝਣ ਵਿੱਚ ਮੱਦਦ ਕਰੇਗਾ।