ਅੰਮ੍ਰਿਤਸਰ, 29 ਜੁਲਾਈ 2024: ਹਿਮਾਚਲ ਪ੍ਰਦੇਸ਼ ‘ਚ ਸਥਿਤ ਮਾਤਾ ਚਿੰਤਪੁਰਨੀ (Mata Chintapurni) ਤੋਂ ਮੱਥਾ ਟੇਕ ਕੇ ਅੰਮ੍ਰਿਤਸਰ ਵਾਪਸ ਪਰਤੇ ਰਹੇ ਸ਼ਰਧਾਲੂਆਂ ਦੀ ਗੱਡੀ ਨਾਲ ਵੱਡਾ ਹਾਦਸਾ ਵਾਪਰਿਆ ਹੈ | ਸ਼ਰਧਾਲੂਆਂ ਦੀ ਗੱਡੀ ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਬੇਕਾਬੂ ਹੋ ਗਈ ਤੇ ਡਿਵਾਈਡਰ ਨਾਲ ਜਾ ਟਕਰਾਈ | ਇਸ ਹਾਦਸੇ ‘ਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਬਾਕੀਆਂ ਨੂੰ ਜ਼ਖਮੀਆਂ ਨੂੰ ‘ਚ ਹਸਪਤਾਲ ਲਿਜਾਇਆ ਗਿਆ |
ਮੌਕੇ ‘ਤੇ ਪੁੱਜੇ ਥਾਣਾ ਖਲਚੀਆਂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇੱਕ ਪਰਿਵਾਰ ਮਾਤਾ ਚਿੰਤਪੁਰਨੀ (Mata Chintapurni) ਮੱਥਾ ਟੇਕਣ ਦੇ ਲਈ ਗਿਆ ਸੀ ਤੇ ਰਸਤੇ ‘ਚ ਵਾਪਸ ਆਉਂਦੇ ਹੋਏ ਮੁੱਛਲ ਮੋੜ ਸੱਜਣ ਵਡੀ ਵਿਖੇ ਇਹ ਗੱਡੀ ਬੇਕਾਬੂ ਹੋ ਗਈ ਤੇ ਡਿਵਾਈਡਰ ਦੇ ਨਾਲ ਟਕਰਾ ਗਈ | ਇਹਨਾਂ ‘ਚੋਂ ਇੱਕ ਵਿਅਕਤੀ ਜਿਸਦਾ ਨਾਮ ਰਾਮ ਵਡੇਰਾ ਹੈ, ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਬਾਕੀ ਨੂੰ ਗੰਭੀਰ ਰੂਪ ‘ਚ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ |
ਉਹਨਾਂ ਕਿਹਾ ਕਿ ਹਸਪਤਾਲ ਲੈ ਜਾਂਦੇ ਹੋਏ ਰਸਤੇ ‘ਚ ਦੋ ਨੌਜਵਾਨਾਂ ਦੀ ਹੋਰ ਮੌਤ ਹੋ ਗਈ ਤੇ ਬਾਕੀਆਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ | ਤਿੰਨ ਮ੍ਰਿਤਕ ਦੇਹਾਂ ਨੂੰ ਬਾਬਾ ਬਕਾਲਾ ਦੇ ਮੋਰਚਰੀ ‘ਚ ਰੱਖਿਆ ਗਿਆ ਹੈ | ਇਹਨਾਂ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੀਆਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਇੱਕੋ ਹੀ ਪਰਿਵਾਰ ਦੇ ਲੋਕ ਹਨ।