July 7, 2024 10:05 am
Pithoragarh

ਪਿਥੌਰਾਗੜ੍ਹ ‘ਚ ਵੱਡਾ ਹਾਦਸਾ, 500 ਮੀਟਰ ਡੂੰਘੀ ਖੱਡ ‘ਚ ਡਿੱਗੀ ਬੋਲੈਰੋ ਕਾਰ, 9 ਜਣਿਆਂ ਦੀ ਮੌਤ

ਚੰਡੀਗੜ੍ਹ, 22 ਜੂਨ 2023: ਉੱਤਰਾਖੰਡ ਦੇ ਪਿਥੌਰਾਗੜ੍ਹ (Pithoragarh) ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਯਾਤਰੀਆਂ ਨਾਲ ਭਰੀ ਬੋਲੈਰੋ ਬੇਕਾਬੂ ਹੋ ਕੇ 500 ਮੀਟਰ ਡੂੰਘੀ ਖੱਡ ‘ਚ ਜਾ ਡਿੱਗੀ। ਇਸ ਹਾਦਸੇ ਵਿੱਚ 9 ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ ਹੈ, ਜਦਕਿ ਦੋ ਜਣੇ ਜ਼ਖਮੀ ਹੋਏ ਹਨ।ਜਾਣਕਾਰੀ ਅਨੁਸਾਰ ਬਾਗੇਸ਼ਵਰ ਜ਼ਿਲ੍ਹੇ ਦੇ ਸਾਮਾ ਤੋਂ ਹੋ ਕੇ ਜਾ ਰਹੀ ਇੱਕ ਬੋਲੈਰੋ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ 500 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ 9 ਜਣਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਸੂਚਨਾ ਮਿਲਦੇ ਹੀ ਥਾਣਾ ਨਾਨਚੀ ਦੇ ਐਸਐਚਓ ਚੰਦਨ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਰਵਾਨਾ ਹੋ ਗਏ। ਹਾਦਸੇ ਵਾਲੀ ਥਾਂ ‘ਤੇ ਤੇਜਮ ਹਸਪਤਾਲ ਤੋਂ ਐਂਬੂਲੈਂਸ ਨੂੰ ਮੌਕੇ ‘ਤੇ ਭੇਜਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਬੋਲੈਰੋ ਕਾਰ ‘ਚ ਪੂਜਾ ਲਈ ਹੋਕਰਾ ਮੰਦਰ ਜਾ ਰਹੇ ਸਨ। ਜਿਸ ਥਾਂ ‘ਤੇ ਇਹ ਹਾਦਸਾ ਵਾਪਰਿਆ ਹੈ, ਉਥੇ ਸੜਕ ਦੀ ਹਾਲਤ ਬਹੁਤ ਖ਼ਰਾਬ ਹੈ।