ਚੰਡੀਗੜ੍ਹ, 12 ਨਵੰਬਰ 2024: ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ‘ਚ ਅੱਜ ਚੜ੍ਹਦੀ ਸਵੇਰ ਹੀ ਮਿੱਟੀ ਖਿਸ਼ਕਣ (landslide) ਕਾਰਨ ਦਰਦਨਾਕ ਹਾਦਸਾ (accident) ਵਾਪਰਿਆ ਹੈ | ਦੱਸਿਆ ਜਾ ਰਿਹਾ ਹੈ ਹਾਦਸੇ ‘ਚ ਮਿੱਟੀ ਦੇ ਟੋਏ ‘ਚ ਚਾਰ ਔਰਤਾਂ ਦੀ ਦਬਣ ਕਾਰਨ ਜਾਨ ਚਲੀ ਗਈ | ਜਦਕਿ ਦੋ ਦਰਜਨ ਤੋਂ ਵੱਧ ਔਰਤਾਂ ਤੇ ਬੱਚੇ ਮਿੱਟੀ ਹੇਠ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ | ਘਟਨਾ ਸਥਾਨ ‘ਤੇ ਬਚਾਅ ਕਾਰਜ ਜਾਰੀ ਹਨ।
ਇਹ ਹਾਦਸਾ (accident) ਅੱਜ ਸਵੇਰੇ ਮੋਹਨਪੁਰਾ ਕਸਬੇ ਦੇ ਪਿੰਡ ਰਾਮਪੁਰ ਅਤੇ ਪਿੰਡ ਕਤੋਰਾ ‘ਚ ਵਿਚਾਲੇ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਔਰਤਾਂ ਅਤੇ ਬੱਚੇ ਮਿੱਟੀ ਇਕੱਠੀ ਕਰਨ ਗਏ ਹੋਏ ਸਨ। ਉਸੇ ਸਮੇਂ ਮਿੱਟੀ ਦਾ ਇਕ ਹਿੱਸਾ ਅਚਾਨਕ ਡਿੱਗ (landslide) ਪਿਆ। ਇਸ ਦੌਰਾਨ ਕਰੀਬ 20 ਔਰਤਾਂ ਅਤੇ ਬੱਚੇ ਮਿੱਟੀ ਦੇ ਹੇਠਾਂ ਦੱਬੇ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਮੇਧਾ ਰੂਪਮ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜ਼ਿਲ੍ਹਾ ਮੈਜਿਸਟਰੇਟ ਨੇ ਪਿੰਡ ਵਾਸੀਆਂ ਤੋਂ ਘਟਨਾ ਦੀ ਜਾਣਕਾਰੀ ਲਈ ਹੈ । ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ਦਾ ਨੋਟਿਸ ਲਿਆ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਅਤੇ ਉਨ੍ਹਾਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।