ਚੰਡੀਗੜ੍ਹ, 17 ਅਗਸਤ 2024: ਕੋਲਕਾਤਾ ‘ਚ ਇੱਕ ਬੀਬੀ ਡਾਕਟਰ ਦੇ ਬ.ਲਾਤ.ਕਾਰ ਤੇ ਕ.ਤ.ਲ ਮਾਮਲੇ ‘ਚ ਦੇਸ਼ ਭਰ ‘ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਅੱਜ ਪੰਜਾਬ (Punjab) ਦੇ ਸਰਕਾਰੀ ਅਤੇ ਗੈਰ-ਸਰਕਾਰੀ ਮੈਡੀਕਲ ਕਾਲਜਾਂ ‘ਚ ਪ੍ਰਦਰਸ਼ਨ ਹੋਏ। ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਜ ਡਾਕਟਰ (Docters) ਸੜਕਾਂ ‘ਤੇ ਉਤਰ ਆਏ। ਕੋਲਕਾਤਾ ਘਟਨਾ ਤੋਂ ਬਾਅਦ ਪੰਜਾਬ ਦੇ ਹਲਾਤ ਦੇ ਮੱਦੇਨਜ਼ਰ ਸਿਹਤ ਮੰਤਰੀ ਬਲਬੀਰ ਸਿੰਘ ਨੇ ਸੋਮਵਾਰ ਨੂੰ ਬੈਠਕ ਸੱਦੀ ਹੈ। ਇਸ ਬੈਠਕ ਦਾ ਏਜੰਡਾ ਡਾਕਟਰਾਂ ਦੀ ਸੁਰੱਖਿਆ ਹੈ। ਇਸ ‘ਚ ਆਈਐਮਏ, ਪੀਸੀਐਮਐਸ, ਮੈਡੀਕਲ ਅਧਿਆਪਕਾਂ ਨੂੰ ਸੱਦਿਆ ਹੈ।
ਜਨਵਰੀ 19, 2025 9:07 ਪੂਃ ਦੁਃ