Bhuvneshwar Kumar

ਭੁਵਨੇਸ਼ਵਰ ਕੁਮਾਰ IPL ‘ਚ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ

ਚੰਡੀਗੜ੍ਹ, 28 ਅਪ੍ਰੈਲ 2025: ਰਾਇਲ ਚੈਲੇਂਜਰਜ਼ ਬੰਗਲੁਰੂ (RCB) ਦੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (Bhuvneshwar Kumar) ਆਈਪੀਐਲ ‘ਚ ਵਡੀ ਉਪਲਬੱਧੀ ਹੈਸਕ ਕੀਤੀ ਹੈ | ਭੁਵਨੇਸ਼ਵਰ ਹੁਣ ਇੰਡੀਅਨ ਪ੍ਰੀਮਿਅਰ ਲੀਗ ‘ਚ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਬੀਤੇ ਦਿਨ ਮੈਚ ਦੌਰਾਨ ਕੁਣਾਲ ਪੰਡਯਾ ਦਾ ਕੈਚ ਅਭਿਸ਼ੇਕ ਪੋਰੇਲ ਨੇ ਛੂਟ ਦਿੱਤਾ। ਬੰਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੂੰ ਕਰੁਣ ਨਾਇਰ ਦੇ ਸਿੱਧੇ ਹਿੱਟ ਕਾਰਨ ਪੈਵੇਲੀਅਨ ਪਰਤਣਾ ਪਿਆ। ਇਸ ਤੋਂ ਇਲਾਵਾ ਮੈਚ ‘ਚ ਕਈ ਦਿਲਚਸਪ ਪਲ ਦੇਖਣ ਨੂੰ ਮਿਲੇ।

ਆਰਸੀਬੀ ਦੇ ਭੁਵਨੇਸ਼ਵਰ ਕੁਮਾਰ (Bhuvneshwar Kumar) ਦੇ ਨਾਮ ਹੁਣ 193 ਵਿਕਟਾਂ ਹਨ। ਪਹਿਲੇ ਨੰਬਰ ‘ਤੇ ਯੁਜਵੇਂਦਰ ਚਾਹਲ ਹਨ, ਜਿਨ੍ਹਾਂ ਨੇ ਹੁਣ ਤੱਕ ਸਭ ਤੋਂ ਵੱਧ 214 ਵਿਕਟਾਂ ਹਾਸਲ ਕੀਤੀਆਂ ਹਨ ।

ਆਈਪੀਐਲ-18 ਦੇ 46ਵੇਂ ਮੈਚ ‘ਚ ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਸੀ। ਅਰੁਣ ਜੇਤਲੀ ਸਟੇਡੀਅਮ ‘ਚ ਦਿੱਲੀ ਨੇ 8 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ। ਐਤਵਾਰ ਨੂੰ ਬੰਗਲੁਰੂ ਨੇ ਕਰੁਣਾਲ ਪੰਡਯਾ ਅਤੇ ਵਿਰਾਟ ਕੋਹਲੀ ਦੇ ਅਰਧ ਸੈਂਕੜਿਆਂ ਦੀ ਬਦੌਲਤ 19ਵੇਂ ਓਵਰ ‘ਚ 4 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ।

ਇਸਦੇ ਨਾਲ ਹੀ ਬੰਗਲੁਰੂ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲ ਦੇ ਖ਼ਿਲਾਫ ਆਈਪੀਐਲ ‘ਚ ਆਪਣਾ 11ਵਾਂ 50+ ਸਕੋਰ ਬਣਾਇਆ ਹੈ। ਜਿਕਰਯੋਗ ਹੈ ਕਿ ਇਹ ਟੂਰਨਾਮੈਂਟ ‘ਚ ਕਿਸੇ ਵੀ ਟੀਮ ਵਿਰੁੱਧ ਦੂਜਾ ਸਭ ਤੋਂ ਵੱਧ 50+ ਸਕੋਰ ਹੈ। ਡੇਵਿਡ ਵਾਰਨਰ ਇਸ ਰਿਕਾਰਡ ਸੂਚੀ ‘ਚ ਸਿਖਰ ‘ਤੇ ਹੈ। ਉਨ੍ਹਾਂ ਨੇ ਪੰਜਾਬ ਵਿਰੁੱਧ 13 50+ ਸਕੋਰ ਬਣਾਏ ਹਨ।

ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੂੰ ਹੌਲੀ ਓਵਰ ਰੇਟ ਲਈ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਪਲੇਇੰਗ ਇਲੈਵਨ ‘ਚ ਸ਼ਾਮਲ ਖਿਡਾਰੀਆਂ, ਜਿਨ੍ਹਾਂ ‘ਚ ਪ੍ਰਭਾਵ ਪਾਉਣ ਵਾਲਾ ਖਿਡਾਰੀ ਵੀ ਸ਼ਾਮਲ ਹੈ, ਉਨ੍ਹਾਂ ਨੂੰ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦਾ 25 ਪ੍ਰਤੀਸ਼ਤ, ਜੋ ਵੀ ਘੱਟ ਹੋਵੇ, ਦਾ ਜੁਰਮਾਨਾ ਵੀ ਦੇਣਾ ਪਵੇਗਾ।

ਇਹ ਜੁਰਮਾਨਾ ਲਖਨਊ ‘ਤੇ 27 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੁੰਬਈ ‘ਚ ਖੇਡੇ ਗਏ ਮੈਚ ‘ਚ ਨਿਰਧਾਰਤ ਸਮੇਂ ‘ਚ ਪੂਰੇ ਓਵਰ ਨਾ ਸੁੱਟਣ ਕਾਰਨ ਲਗਾਇਆ ਹੈ। ਇਸ ਸੀਜ਼ਨ ‘ਚ ਲਖਨਊ ਦਾ ਦੂਜਾ ਸਭ ਤੋਂ ਹੌਲੀ ਓਵਰ ਰੇਟ ਹੈ।

Read More: GT ਬਨਾਮ RR: ਜੈਪੁਰ ‘ਚ ਰਾਜਸਥਾਨ ਰਾਇਲਜ਼ ਨਾਲ ਭਿੜੇਗੀ ਗੁਜਰਾਤ ਟਾਈਟਨਜ਼

Scroll to Top