Anil Vij

ਭੁਪਿੰਦਰ ਸਿੰਘ ਹੁੱਡਾ ਨੂੰ ਆਪਣੀ ਜ਼ਮਾਨਤ ਰੱਦ ਕਰਵਾ ਕੇ ਜੇਲ੍ਹ ਬੰਦ ਕਰ ਲੈਣਾ ਚਾਹੀਦੈ: ਅਨਿਲ ਵਿਜ

ਚੰਡੀਗੜ੍ਹ, 07 ਅਕਤੂਬਰ 2024: ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ‘ਤੇ ਤੰਜ ਕੱਸਿਆ ਹੈ | ਅਨਿਲ ਵਿਜ ਨੇ ਕਿਹਾ ਕਿ ”ਨਤੀਜੇ ਆਉਣ ‘ਚ ਕੁਝ ਸਮਾਂ ਬਾਕੀ ਹੈ ਅਤੇ ਨਤੀਜੇ ਆਉਣ ਦਿਓ। ਹੁੱਡਾ ਸਾਹਬ ਨੂੰ ਆਪਣੀ ਹੈਸੀਅਤ ਪਤਾ ਲੱਗ ਜਾਵੇਗੀ” |

ਅਨਿਲ ਵਿਜ (Anil Vij) ਅੱਜ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਬਿਆਨ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਭਾਜਪਾ ਪ੍ਰਾਪਤੀਆਂ ਗਿਣਾਉਣ ਦੀ ਬਜਾਏ ਕਾਂਗਰਸ ਝੂਠ ਬੋਲਦੀ ਰਹੀ ਅਤੇ “ਝੂਠ ਦੀ ਦੁਕਾਨਦਾਰ” ਜ਼ਿਆਦਾ ਦੇਰ ਨਹੀਂ ਚੱਲਦੀ।

Read More: Haryana: ਹਰਿਆਣਾ ‘ਚ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਾਂਗਰਸ ‘ਚ ਹਲਚਲ ਤੇਜ਼, ਦਿੱਲੀ ਪੁੱਜੇ ਭੂਪੇਂਦਰ ਹੁੱਡਾ

ਭੁਪਿੰਦਰ ਹੁੱਡਾ ਵੱਲੋਂ ਅਪਰਾਧੀਆਂ ਨੂੰ ਅਪਰਾਧ ਛੱਡਣ ਦੀ ਚਿਤਾਵਨੀ ਵੀ ਦਿੱਤੀ ਸੀ, ਇਸ ਬਿਆਨ ‘ਤੇ ਅਨਿਲ ਵਿਜ ਨੇ ਕਿਹਾ ਕਿ ਜੇਕਰ ਉਹ (ਹੁੱਡਾ) ਸੱਚਮੁੱਚ ਇਹ ਗੱਲ ਕਹਿ ਰਹੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ (ਹੁੱਡਾ) ਨੂੰ ਆਪਣੀ ਜ਼ਮਾਨਤ ਰੱਦ ਕਰਵਾ ਕੇ ਆਪਣੇ ਆਪ ਨੂੰ ਜੇਲ੍ਹ ‘ਚ ਬੰਦ ਕਰ ਲੈਣਾ ਚਾਹੀਦਾ ਹੈ।

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ‘ਚ ਜਿਸ ‘ਚ ਕਿਹਾ ਕਿ ਜੇਕਰ ਮੋਦੀ ਐਨਡੀਏ ਸ਼ਾਸਿਤ ਸੂਬਿਆਂ ‘ਚ ਮੁਫ਼ਤ ਬਿਜਲੀ ਮੁਹੱਈਆ ਕਰਵਾਉਂਦੇ ਹਨ ਤਾਂ ਉਹ ਭਾਜਪਾ ਲਈ ਪ੍ਰਚਾਰ ਕਰਨਗੇ, ਇਸ ‘ਤੇ ਚੁਟਕੀ ਲੈਂਦਿਆਂ ਅਨਿਲ ਵਿਜ ਨੇ ਕਿਹਾ, “ਅਸੀਂ ਇਸ ਬਾਰੇ ਸੋਚ ਕੇ ਕੀ ਕਰਨਾ ਹੈ ਅਤੇ ਕੇਜਰੀਵਾਲ ਤੋਂ ਪ੍ਰਚਾਰ ਬਿਲਕੁਲ ਨਹੀਂ ਕਰਵਾਉਣਗੇ | ਉਨ੍ਹਾਂ ‘ਤੇ ਪਹਿਲਾਂ ਹੀ ਕੇਸ ਚੱਲ ਰਹੇ ਹਨ |

Scroll to Top