ਚੰਡੀਗੜ੍ਹ, 22 ਜੂਨ 2024: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ਨੇ ਅਭੈ ਚੌਟਾਲਾ ‘ਤੇ ਪਲਟਵਾਰ ਕੀਤਾ ਹੈ | ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਅਭੈ ਸਿੰਘ ਚੌਟਾਲਾ ਹੀ ਇਨੈਲੋ ਪਾਰਟੀ ਨੂੰ ਵੰਡਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਭੈ ਚੌਟਾਲਾ ਆਪਣੀ ਪਾਰਟੀ ਦੇ ਇਕਲੌਤੇ ਵਿਧਾਇਕ ਹਨ ਅਤੇ ਉਹ ਦੂਜੀਆਂ ਸਿਆਸੀ ਪਾਰਟੀਆਂ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।
ਕਿਰਨ ਚੌਧਰੀ ਦੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ‘ਤੇ ਭੂਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ਵੱਡੀ ਪਾਰਟੀ ਹੈ ਅਤੇ ਇੱਥੇ ਆਉਣਾ-ਜਾਣਾ ਲੱਗਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਜਿਸਦਾ ਮਨ ਕਰਦਾ ਹੈ ਉਹ ਜਾ ਸਕਦਾ ਹੈ। ਦਰਅਸਲ, ਅਭੈ ਚੌਟਾਲਾ ਦਾ ਕਹਿਣਾ ਹੈ ਕਿ ਭੂਪੇਂਦਰ ਹੁੱਡਾ ਨੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਰਾਜ ਸਭਾ ਚੋਣ ਨਹੀਂ ਲੜੀ | ਉਨ੍ਹਾਂ ਦੋਸ਼ ਲਾਇਆ ਕਿ ਨੇ ਭੂਪੇਂਦਰ ਸਿੰਘ ਹੁੱਡਾ ਭਾਜਪਾ ਲਈ ਕੰਮ ਕਰਦੇ ਹਨ।
ਦੂਜੇ ਪਾਸੇ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ਨੇ ਕਿਹਾ ਕਿ ਅਭੈ ਸਿੰਘ ਚੌਟਾਲਾ ਭਾਜਪਾ ਲਈ ਕੰਮ ਕਰ ਰਹੇ ਹਨ, ਭਾਵੇਂ ਰਾਜ ਸਭਾ ਚੋਣਾਂ ਹੋਣ ਜਾਂ ਰਾਸ਼ਟਰਪਤੀ ਦੀਆਂ ਚੋਣਾਂ, ਅਭੈ ਸਿੰਘ ਚੌਟਾਲਾ ਹੀ ਭਾਜਪਾ ਨੂੰ ਵੋਟਾਂ ਪਾਉਂਦੇ ਹਨ।