ਫ਼ਰੀਦਕੋਟ 01 ਮਾਰਚ 2025: ਸਾਦਿਕ ਲਾਗਲੇ ਪਿੰਡ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਭਾਈ ਕੁਲਦੀਪ ਸਿੰਘ ਰਾਗੀ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਤੁੱਟ ਲੰਗਰ ਛਕਾਇਆ ਗਿਆ |
ਧਾਰਮਿਕ ਸਮਾਗਮ ਦੌਰਾਨ ਸਕੂਲ ਇੰਚਾਰਜ ਆਸ਼ਾ ਰਾਣੀ ਨੇ ਦੱਸਿਆ ਕਿ ਅਸੀਂ ਨਗਰ ਦੀ ਸੁੱਖ ਸਾਂਦ ਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਕੂਲ ‘ਚ ਅਰਦਾਸ ਬੇਨਤੀ ਕਰਵਾਈ ਹੈ | ਇਸ ਸਮਾਗਮ ‘ਚ ਸਾਡੇ ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਫ਼ਰੀਦਕੋਟ-1 ਜਸਕਰਨ ਸਿੰਘ ਬਲਾਕ-2, ਭਰਪੂਰ ਸਿੰਘ ਬਲਾਕ-3, ਸੁਸ਼ੀਲ ਕੁਮਾਰ ਜੈਤੋ, ਪ੍ਰਿੰਸੀਪਲ ਅਮਰਦੀਪ ਸਿੰਘ, ਗੁਰਮੀਤ ਸਿੰਘ ਲੈਕਚਰਾਰ, ਹਰਿੰਦਰ ਸ਼ਰਮਾ ਨੇ ਵੀ ਇਸ ਧਾਰਮਿਕ ਸਮਾਗਮ ‘ਚ ਹਾਜ਼ਰੀ ਭਰੀ |
ਇਸ ਤੋਂ ਇਲਾਵਾ ਬਲਾਕ ਸਪੋਰਟਸ ਅਫ਼ਸਰ ਸੁਖਜੀਤ ਸਿੰਘ ਨੇ ਵੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ‘ਚ ਹਾਜ਼ਰੀ ਭਰੀ | ਇਸਤੋਂ ਇਲਾਵਾ ਜਗਤਾਰ ਸਿੰਘ ਮਾਨ ਨੇ ਸਮੂਹ ਸਕੂਲ ਸਟਾਫ਼ ਤੇ ਗ੍ਰਾਮ ਪੰਚਾਇਤ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹ ਧਾਰਮਿਕ ਸਮਾਗਮ ਸਮੇਂ ਸੇਵਾ ਨਿਭਾਈ ਹੈ ਅਤੇ ਸਕੂਲ ਇੰਚਾਰਜ ਤੇ ਸਮੂਹ ਸਟਾਫ ਨੂੰ ਮੁਬਾਰਕਾਂ ਦਿੱਤੀਆਂ |
ਬਲਜਿੰਦਰ ਸਿੰਘ ਔਲਖ ਸਰਪੰਚ ਦੀਪ ਸਿੰਘ ਵਾਲਾ ਨੇ ਜਿਨ੍ਹਾਂ ਵੀਰਾਂ ਨੇ ਇਸ ਸਮਾਗਮ ‘ਚ ਤਨ ਮਨ ਧਨ ਨਾਲ ਸੇਵਾ ਕੀਤੀ ਹੈ ਉਨ੍ਹਾਂ ਦਾ ਵੀ ਧੰਨਵਾਦ ਕੀਤਾ | ਸਟੇਜ ਦੀ ਭੂਮਿਕਾ ਦਵਿੰਦਰ ਸ਼ਰਮਾ (ਭੋਲਾ) ਵੱਲੋਂ ਨਿਭਾਈ ਗਈ | ਇਸ ਸਮਾਗਮ ਦੌਰਾਨ ਮਾਤਾ ਸੁਖਜਿੰਦਰ ਕੌਰ ਢਿੱਲੋਂ ਮੈਮੋਰੀਅਲ ਸੇਵਾ ਸੁਸਾਇਟੀ ਸਾਦਿਕ ਵੱਲੋਂ ਪੰਜ ਬੱਚਿਆਂ ਨੂੰ ਜਿਨ੍ਹਾਂ ਨੇ ਸਟੇਟ ਪੱਧਰੀ ਖੇਡਾਂ ‘ਚ ਹਿੱਸਾ ਲਿਆ ਸੀ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਸੰਸਥਾ ਦੇ ਪ੍ਰਧਾਨ ਪ੍ਰਿਤਪਾਲ ਪਾਲ ਸਿੰਘ ਢਿੱਲੋਂ ਗੁਰਮੀਤ ਸਿੰਘ ਪਹੁੰਚੇ |
ਇਸ ਮੌਕੇ ਮੁੱਖ ਮਹਿਮਾਨਾਂ ਨੂੰ ਆਸ਼ਾ ਰਾਣੀ ਨੇ ਜੀ ਆਇਆਂ ਨੂੰ ਕਿਹਾ ਇਸ ਸਮੇਂ ਉਹਨਾਂ ਗੁਰਬਿੰਦਰ ਕੌਰ, ਮੁਕੇਸ਼ ਕੁਮਾਰ, ਸਿਮਰਜੀਤ ਕੌਰ, ਗੁਰਬਿੰਦਰ ਕੌਰ, ਰੁਪਿੰਦਰ ਕੌਰ ਹਾਜ਼ਰ ਸਨ ਧਾਰਮਿਕ ਸਮਾਗਮ ਸਕੂਲ ‘ਚ ਕਰਵਾਉਣ ਦੀ ਸ ਸੁਰਜੀਤ ਸਿੰਘ ਢਿੱਲੋਂ ਨੇ ਸਕੂਲ ਇੰਚਾਰਜ ਦੀ ਪ੍ਰਸੰਸਾ ਕੀਤੀ।
Read More: ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ