June 30, 2024 3:32 pm
Bhavani Devi

ਭਵਾਨੀ ਦੇਵੀ ਨੇ ਰਚਿਆ ਇਤਿਹਾਸ, ਏਸ਼ੀਅਨ ਫੈਂਸਿੰਗ ਚੈਂਪੀਅਨਸ਼ਿਪ ‘ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼

ਚੰਡੀਗੜ, 19 ਜੂਨ 2023: ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ (Bhavani Devi) ਨੇ 19 ਜੂਨ ਨੂੰ ਏਸ਼ੀਅਨ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚਿਆ ਹੈ । 29 ਸਾਲਾ ਭਵਾਨੀ ਦੇਵੀ ਨੇ ਚੀਨ ਦੇ ਵੂਕਸ਼ੀ ‘ਚ ਮਹਿਲਾ ਸੈਬਰ ਈਵੈਂਟ ਦੇ ਸੈਮੀਫਾਈਨਲ ‘ਚ ਹਾਰਨ ਦੇ ਬਾਵਜੂਦ ਕਾਂਸੀ ਦਾ ਤਮਗਾ ਜਿੱਤਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੇਸ਼ ਲਈ ਇਹ ਪਹਿਲਾ ਤਮਗਾ ਹੈ।

ਭਵਾਨੀ (Bhavani Devi) ਨੂੰ ਸੈਮੀਫਾਈਨਲ ‘ਚ ਉਜ਼ਬੇਕਿਸਤਾਨ ਦੀ ਜ਼ੈਨਬ ਡੇਬੇਕੋਵਾ ਦੇ ਖਿਲਾਫ ਕੰਡੇਦਾਰ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ। ਭਵਾਨੀ ਇਸ ਮੈਚ ਵਿੱਚ 14-15 ਨਾਲ ਹਾਰ ਗਈ ਸੀ ਪਰ ਉਸ ਨੇ ਇਸ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ।

ਦਰਅਸਲ, ਭਵਾਨੀ ਦੇਵੀ ਨੂੰ ਏਸ਼ੀਆਈ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਮਿਸਾਕੀ ਇਮੁਰਾ ਨੂੰ ਹਰਾ ਕੇ ਤਮਗਾ ਪੱਕਾ ਕਰ ਲਿਆ ਸੀ , ਪਰ ਚੀਨ ਦੇ ਵੂਸ਼ੀ ਵਿੱਚ ਮਹਿਲਾ ਸੈਬਰ ਮੁਕਾਬਲੇ ਦੇ ਸੈਮੀ ਫਾਈਨਲ ਵਿੱਚ ਹਾਰ ਗਈ। ਇਸ ਹਾਰ ਦੇ ਬਾਵਜੂਦ ਭਵਾਨੀ ਨੇ ਕਾਂਸੀ ਦਾ ਤਮਗਾ ਆਪਣੇ ਨਾਂ ਦਰਜ ਕਰਵਾਇਆ।