ਪਟਿਆਲਾ, 29 ਮਾਰਚ 2024 : ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ.ਹਰਚੰਦ ਸਿੰਘ ਬਰਸਟ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ ਪਾਰਟੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਹੋਏ ਹੜਾ ਦੇ ਨੁਕਸਾਨ ਲਈ ਕੋਈ ਪੈਕਜ ਨਹੀ ਦਿੱਤਾ। ਇੱਥੋ ਤੱਕ ਕਿ ਪੰਜਾਬ ਦਾ ਹੱਕ ਜੋ ਰੂਰਲ ਡਿਵੈਲਪਮੈਂਟ ਫੰਡ ਤਕਰੀਬਨ 5700 ਕੋਰੜ ਪੰਜਾਬ ਨੂੰ ਜਾਰੀ ਨਹੀ ਕੀਤਾ ਇਸ ਫੰਡ ਦੀ ਵਰਤੋਂ ਨਾਲ ਪੰਜਾਬ ਦੀਆਂ ਲਿੰਕ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਕੀਤੀ ਜਾਣੀ ਹੈ । ਖੇਤੀ ਹਾਦਸਿਆਂ ਦੋਰਾਨ ਨੁਕਸਾਨ ਹੋਣ ਕਾਰਨ ਕਿਸਾਨ ਮਜਦੂਰਾਂ ਨੂੰ ਆਰਥਿਕ ਮਦਦ ਦਿੱਤੀ ਜਾਣੀ ਹੁੰਦੀ ਹੈ । ਵੱਖਰਾ ਪੈਕਜ ਦੇਣ ਦੀ ਬਜਾਏ ਪੰਜਾਬੀਆਂ ਦਾ ਪੈਸਾਂ ਰੋਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸੇ ਤਰਾਂ ਹੈਲਥ ਮਿਸ਼ਨ ਅਤੇ ਹੋਰ ਫੰਡ ਜੋ ਕਿ ਪੰਜਾਬ ਦਾ ਹੱਕ ਹੈ ਕੇਂਦਰ ਨੇ ਤਕਰੀਬਨ 8000 ਕਰੋੜ ਤੋ ਵੱਧ ਦੇ ਫੰਡ ਰੋਕ ਰੱਖੇ ਹਨ। ਦੂਜੇ ਪਾਸੇ ਪੰਜਾਬ ਦੇ ਕਿਸਾਨ ਮਜਦੂਰ ਜਦੋਂ ਦਿੱਲੀ ਜਾ ਕੇ ਰੋਸ ਵਿਖਾਵਾ ਕਰਨ ਲਈ ਸੰਘਰਸ਼ ਕਰਦੇ ਹਨ ਤਾਂ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਅੱਥਰੂ ਗੈਸ ਦੇ ਗੋਲਿਆ, ਬੰਬਾਂ ਅਤੇ ਕੰਕਰੀਟ ਦੀਆਂ ਕੰਧਾਂ ਦੇ ਨਾਲ- ਨਾਲ ਸੜਕਾਂ ਤੇ ਨੁਕੀਲੇ ਕਿੱਲ ਲਗਾ ਕੇ ਰੋਕ ਦਿੱਤਾ ਜਾਂਦਾ ਹੈ। ਜੋ ਕਿ ਪੰਜਾਬ ਵਿਰੋਧੀ ਹੋਣ ਦਾ ਵੱਡਾ ਸਬੂਤ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 20 ਸਾਲਾ ਤੋਂ ਕਾਂਗਰਸ ਪਾਰਟੀ ਵਿੱਚ ਰਹਿ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਕੇ, ਸ੍ਰੀ ਮਤੀ ਪ੍ਰਨੀਤ ਕੋਰ ਮੈਂਬਰ ਪਾਰਲੀਮੈਂਟ ਨੇ ਤਿੰਨ ਵਾਰੀ ਐਮ.ਪੀ. ਅਤੇ ਵਿਦੇਸ਼ ਮੰਤਰੀ ਬਣ ਕੇ ਪੰਜਾਬ ਅਤੇ ਪਟਿਆਲੇ ਦੇ ਸੁਧਾਰ ਅਤੇ ਵਿਕਾਸ ਵੱਲ ਕੋਈ ਧਿਆਨ ਨਹੀ ਦਿੱਤਾ। ਇਸ ਕਾਰਨ ਅੱਜ ਦਰ -ਦਰ ਭਟਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਟਿਆਲੇ ਦੇ ਲੋਕ ਸਾਰੇ ਹਾਲਤ ਨੂੰ ਚੰਗੀ ਤਰਾਂ ਦੇਖ ਰਹੇ ਹਨ। ਸ੍ਰੀਮਤੀ ਪ੍ਰਨੀਤ ਕੋਰ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ,ਪਰੰਤੂ ਜਮੀਨੀ ਹਾਲਤ ਦੱਸ ਰਹੇ ਹਨ ਕਿ ਭਾਜਪਾ ਦੀ ਟਿਕਟ ਤੋਂ ਪ੍ਰਨੀਤ ਕੋਰ ਕਦੇ ਵੀ ਪਾਰਲੀਮੈਂਟ ਦੀ ਚੋਣ ਨਹੀ ਜਿੱਤ ਸਕਦੇ। ਜਿਹੜੀ ਪਾਰਟੀ ਪੰਜਾਬ ਵਿਰੋਧੀ ਹੈ, ਜਿਸ ਪਾਰਟੀ ਨੇ ਪੰਜਾਬ ਨੂੰ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਤੋਰ ਤੇ ਬਰਬਾਦ ਕਰਨ, ਵਿਰਸੇ ਨੂੰ ਵੰਡਣ ਤੇ ਭਾਈਚਾਰਕ ਸਾਂਝ ਖਤਮ ਕਰਨ ਲਈ ਨੀਤੀਆਂ ਅਪਣਾਈਆਂ ਹੋਣ ਪੰਜਾਬ ਅਤੇ ਪਟਿਆਲਾ ਦੇ ਲੋਕ ਉਸ ਪਾਰਟੀ ਦੇ ਉਮੀਦਵਾਰ ਨੂੰ ਮੂੰਹ ਨਹੀ ਲਾਉਣਗੇ।
।
ਜਨਵਰੀ 18, 2025 4:18 ਬਾਃ ਦੁਃ