Site icon TheUnmute.com

ਹਰ ਵਿਅਕਤੀ ਤੱਕ ਸਰਕਾਰ ਦੀ ਯੋਜਨਾਵਾਂ ਦਾ ਲਾਭ ਪਹੁੰਚਾਉਣ ‘ਚ ਕਾਰਗਰ ਸਾਬਤ ਹੋ ਰਹੀ ਹੈ ਭਾਰਤ ਸੰਕਲਪ ਯਾਤਰਾ: ਮਨੋਹਰ ਲਾਲ

government schemes

ਚੰਡੀਗੜ੍ਹ, 25 ਦਸੰਬਰ 2023: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਪ੍ਰਬੰਧ ਪੂਰੇ ਦੇਸ਼ ਵਿਚ ਕੀਤਾ ਜਾ ਰਿਹਾ ਹੈ। ਹਰਿਆਣਾ ਵਿਚ ਯਾਤਰਾ ਨੂੰ ਲੈ ਕੇ ਲੋਕਾਂ ਵਿਚ ਜਬਰਦਸਤ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਯਾਤਰਾ ਵਿਚ ਰੋਜਾਨਾ ਲੋਕਾਂ ਦਾ ਭਰੋਸਾ ਵੱਧ ਰਿਹਾ ਹੈ। ਕਿਉਂਕਿ ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਅੰਤੋਂਦੇਯ ਦੇ ਸੁਪਨੇ ਨੂੰ ਸਾਕਾਰ ਕਰ ਸਮਾਜ ਦੇ ਆਖੀਰੀ ਵਿਅਕਤੀ ਤੱਕ ਸਰਕਰ ਦੀ ਯੋਜਨਾਵਾਂ (government schemes) ਦਾ ਲਾਭ ਪਹੁੰਚਾਉਣ ਵਿਚ ਕਾਰਗਰ ਸਾਬਤ ਹੋ ਰਹੀ ਹੈ। ਇਸ ਲਈ ਹਰ ਰੋਜ ਇਸ ਯਾਤਰਾ ਵਿਚ ਲੋਕਾਂ ਦੀ ਭਾਗੀਦਾਰੀ ਵੱਧਦੀ ਜਾ ਰਹੀ ਹੈ।

ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ 21 ਲੱਖ 26 ਹਜਾਰ ਤੋਂ ਵੱਧ ਲੋਕ ਭਾਗੀਦਾਰੀ ਕਰ ਚੁੱਕੇ ਹਨ। ਇਸ ਦੌਰਾਨ 4 ਲੱਖ ਤੋਂ ਵੱਧ ਲੋਕਾਂ ਦੇ ਸਿਹਤ ਦੀ ਜਾਂਚ, 5 ਲੱਖ ਤੋਂ ਵੱਧ ਲੋਕਾਂ ਨੂੰ ਆਯੂਸ਼ਮਾਨ ਭਾਰਤ ਕਾਰਡ ਪ੍ਰਦਾਨ ਕੀਤੇ ਗਏ ਹਨ। ਪਿੰਡ ਵਾਸੀਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਪ੍ਰਤਿਭਾਵਾਨ ਨੌਜੁਆਨਾਂ ਨੂੰ ਉਨ੍ਹਾਂ ਦੇ ਹੀ ਵਿਚ ਸਨਮਾਨ ਦਿੱਤਾ ਜਾ ਰਿਹਾ ਹੈ। ਯਾਤਰਾ ਦੌਰਾਨ 17415 ਮਹਿਲਾਵਾਂ, 28616 ਵਿਦਿਆਰਥੀਆਂ , 3982 ਖਿਡਾਰੀਆਂ ਅਤੇ 3824 ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ ਲਈ 16 ਹਜਾਰ ਤੋਂ ਵੱਧ ਲੋਕਾਂ ਤੇ ਮੇਰਾ ਭਾਰਤ ਵਾਲੰਟਿਅਰ ਤਹਿਤ 89 ਹਜਾਰ ਤੋਂ ਵੱਧ ਲੋਕਾਂ ਨੇ ਰਜਿਟ੍ਰੇਸ਼ਣ ਕਰਵਾਇਆ ਹੈ।

ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਲੋਕ ਸਿਹਤ ਜਾਂਚ ਪ੍ਰਤੀ ਜਾਗਰੁਕ ਦਿਖਾਈ ਦੇ ਰਹੇ ਹਨ। ਲੋਕਾਂ ਵਿਚ ਇਸ ਗੱਲ ਦਾ ਸੰਤੋਸ਼ ਹੈ ਕਿ ਨਿਰੋਗੀ ਹਰਿਆਣਾ, ਆਯੂਸ਼ਮਾਨ ਭਾਰਤ, ਚਿਰਾਯੂ ਹਰਿਆਣਾ ਤੇ ਟਬੀ ਮੁਕਤ ਭਾਰਤ ਮੁਹਿੰਮ ਦੀ ਜਾਣਕਾਰੀ ਤੇ ਟੇਸਟ ਘਰਾਂ ‘ਤੇ ਉਪਲਬਧ ਹੋ ਰਹੇ ਹਨ।ਇਸ ਲਈ ਲੋਕ ਸਿਹਤ ਜਾਂਚ ਕਰਵਾ ਰਹੇ ਹਨ। ਵਿਕਸਿਤ ਭਾਰਤ ਸੰਕਲਪ ਯਾਤਰਾ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਭਾਰਤ ਨੂੰ ਇਥ ਮਜਬੂਤ ਤੇ ਖੁਸ਼ਹਾਲ ਰਾਸ਼ਟਰ ਬਣਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ। ਯਾਤਰਾ ਵਿਚ 17 ਲੱਖ 52 ਹਜਾਰ ਤੋਂ ਵੱਧ ਲੋਕਾਂ ਨੇ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦਾ ਸੰਕਲਪ ਕੀਤਾ। ਇਹ ਸੰਕਲਪ ਲੋਕਾਂ ਨੂੰ ਸਮਾਜਿਕ ਅਤੇ ਆਰਥਕ ਦ੍ਰਿਸ਼ਟੀ ਤੋਂ ਮਜਬੂਤ ਬਨਾਉਣ ਦਾ ਯਤਨ ਹੈ ਅਤੇ ਸਾਰੇ ਨਾਗਰਿਕਾਂ ਨੂੰ ਵਧੀਆ ਭਵਿੱਖ ਦੀ ਦਿਸ਼ਾ ਵਿਚ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਸਰਕਾਰ ਦਾ ਟੀਚਾ ਸਰਕਾਰੀ ਯੋਜਨਾਵਾਂ ਦਾ ਗਰੀਬ ਦੇ ਘਰ ਤਕ ਪਹੁੰਚਾਉਣਾ ਹੈ। ਆਯੂਸ਼ਮਾਨ ਭਾਂਰਤ, ਚਿਰਾਯੂ ਕਾਰਡ, ਜਨ-ਧਨ ਖਾਤਾ, ਹਰ ਘਰ ਨੱਲ ਤੋਂ ਜਲ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਵਰਗੀ ਅਨੇਕ ਯੋਜਨਾਵਾਂ (government schemes) ਹਨ, ਜਿਨ੍ਹਾਂ ਨੁੰ ਇਸ ਯਾਤਰਾ ਰਾਹੀਂ ਜਨਤਾ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ। ਏਲਈਡੀ ਵੈਨ ਵਿਚ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਦੇ ਬਾਰੇ ਵਿਚ ਦਸਿਆ ਜਾ ਰਿਹਾ ਹੈ ਅਤੇ ਯਾਤਰਾ ਦੇ ਦੌਰਾਨ ਵੱਖ-ਵੱਖ ਵਿਭਾਗ ਨਾਲ ਸੰਬਧਿਤ ਅੰਤੋਂਦੇਯ ‘ਤੇ ਅਧਾਰਿਤ ਸਟਾਲ ਲਗਾ ਕੇ ਨਾਗਰਿਕਾਂ ਨੁੰ ਜਾਗਰੁਕ ਕੀਤਾ ਗਿਆ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਦਿੱਤਾ ਗਿਆ।

Exit mobile version