July 2, 2024 5:00 pm
Lal Krishna Advani

Bharat Ratna: ਕੌਣ ਨੇ ਲਾਲ ਕ੍ਰਿਸ਼ਨ ਅਡਵਾਨੀ, ਭਾਰਤ ਰਤਨ ਸਨਮਾਨ ਹਾਸਲ ਕਰਨ ਵਾਲੇ ਦੂਜੇ ਭਾਜਪਾ ਆਗੂ

ਚੰਡੀਗੜ੍ਹ, 03 ਫਰਵਰੀ 2024: ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ (Lal Krishna Advani) ਨੂੰ 96 ਸਾਲ ਦੀ ਉਮਰ ‘ਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ । ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਭਾਜਪਾ ਦੇ ਦੂਜੇ ਆਗੂ ਹਨ, ਜਿਨ੍ਹਾਂ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਜਾਵੇਗਾ। ਹੁਣ ਤੱਕ 49 ਸ਼ਖਸੀਅਤਾਂ ਨੂੰ ਭਾਰਤ ਰਤਨ ਦਿੱਤਾ ਜਾ ਚੁੱਕਾ ਹੈ। ਲਾਲ ਕ੍ਰਿਸ਼ਨ ਅਡਵਾਨੀ ਇਹ ਸਨਮਾਨ ਹਾਸਲ ਕਰਨ ਵਾਲੀ 50ਵੀਂ ਸ਼ਖਸੀਅਤ ਹਨ।

ਲਾਲ ਕ੍ਰਿਸ਼ਨ ਅਡਵਾਨੀ ਕੌਣ ਹਨ ?

ਭਾਜਪਾ ਦੇ ਸੀਨੀਅਰ ਆਗੂ ਅਤੇ ਦੇਸ਼ ਦੇ ਸੱਤਵੇਂ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ 8 ਨਵੰਬਰ, 1927 ਨੂੰ ਕਰਾਚੀ, ਪਾਕਿਸਤਾਨ ਵਿੱਚ ਇੱਕ ਹਿੰਦੂ ਸਿੰਧੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਕਿਸ਼ਨਚੰਦ ਅਡਵਾਨੀ ਅਤੇ ਮਾਤਾ ਦਾ ਨਾਮ ਗਿਆਨੀ ਦੇਵੀ ਹੈ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਇੱਕ ਉਦਯੋਗਪਤੀ ਸਨ। ਉਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਸੇਂਟ ਪੈਟ੍ਰਿਕ ਹਾਈ ਸਕੂਲ, ਕਰਾਚੀ ਤੋਂ ਪ੍ਰਾਪਤ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਡੀਜੀ ਨੈਸ਼ਨਲ ਸਕੂਲ, ਹੈਦਰਾਬਾਦ, ਸਿੰਧ ਵਿੱਚ ਦਾਖਲਾ ਲਿਆ। 1947 ਦੀ ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਮੁੰਬਈ ਆ ਵਸਿਆ। ਇੱਥੇ ਉਸਨੇ ਬੰਬੇ ਯੂਨੀਵਰਸਿਟੀ ਦੇ ਲਾਅ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉਨ੍ਹਾਂ ਦੀ ਘਰਵਾਲੀ ਦਾ ਨਾਂ ਕਮਲਾ ਅਡਵਾਨੀ ਹੈ। ਉਨ੍ਹਾਂ ਦੇ ਬੇਟੇ ਦਾ ਨਾਮ ਜਯੰਤ ਅਡਵਾਨੀ ਅਤੇ ਬੇਟੀ ਦਾ ਨਾਮ ਪ੍ਰਤਿਭਾ ਅਡਵਾਨੀ ਹੈ।

ਲਾਲ ਕ੍ਰਿਸ਼ਨ ਅਡਵਾਨੀ ਦਾ ਰਾਜਤੀਨਿਕ ਸਫ਼ਰ

New India - An old picture of Shri L K Advani and Shri Narendra Modi. |  Facebook

ਅਡਵਾਨੀ (Lal Krishna Advani) ਨੇ 2002 ਤੋਂ 2004 ਦਰਮਿਆਨ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਭਾਰਤ ਦੇ ਸੱਤਵੇਂ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ 1998 ਤੋਂ 2004 ਦਰਮਿਆਨ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਵਿੱਚ ਗ੍ਰਹਿ ਮੰਤਰੀ ਰਹਿ ਚੁੱਕੇ ਹਨ। ਉਹ ਉਨ੍ਹਾਂ ਚਿਹਰਿਆਂ ਵਿੱਚੋਂ ਹਨ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਨੀਂਹ ਰੱਖੀ। 10ਵੀਂ ਅਤੇ 14ਵੀਂ ਲੋਕ ਸਭਾ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਬਾਖੂਬੀ ਨਿਭਾਈ ਹੈ। ਉਨ੍ਹਾਂ ਨੇ ਰਾਸ਼ਟਰੀ ਸਵੈਮਸੇਵਕ ਸੰਘ ਰਾਹੀਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ।

ਅਡਵਾਨੀ 1970 ਤੋਂ 1972 ਤੱਕ ਜਨ ਸੰਘ ਦੀ ਦਿੱਲੀ ਇਕਾਈ ਦੇ ਪ੍ਰਧਾਨ ਰਹੇ। 1973 ਤੋਂ 1977 ਤੱਕ ਜਨ ਸੰਘ ਦੇ ਰਾਸ਼ਟਰੀ ਪ੍ਰਧਾਨ ਰਹੇ। ਇਸਦੇ ਨਾਲ ਹੀ 1970 ਤੋਂ 1989 ਤੱਕ ਉਹ ਚਾਰ ਵਾਰ ਰਾਜ ਸਭਾ ਦੇ ਮੈਂਬਰ ਰਹੇ। ਇਸ ਦੌਰਾਨ 1977 ਵਿੱਚ ਉਹ ਜਨਤਾ ਪਾਰਟੀ ਦੇ ਜਨਰਲ ਸਕੱਤਰ ਵੀ ਰਹੇ। ਇਸਤੋਂ ਬਾਅਦ 1977 ਤੋਂ 1979 ਤੱਕ, ਉਹ ਕੇਂਦਰ ਵਿੱਚ ਮੋਰਾਰਜੀ ਦੇਸਾਈ ਦੀ ਅਗਵਾਈ ਵਾਲੀ ਜਨਤਾ ਪਾਰਟੀ ਦੀ ਸਰਕਾਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੀ ਰਹੇ।

BJP crisis: Narendra Modi may gain from Advani resignation gambit | Mint

ਅਡਵਾਨੀ 1986-91 ਅਤੇ 1993-98 ਅਤੇ 2004-05 ਤੱਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਹੇ। 1989 ਵਿੱਚ, ਉਹ 9ਵੀਂ ਲੋਕ ਸਭਾ ਲਈ ਦਿੱਲੀ ਤੋਂ ਸੰਸਦ ਮੈਂਬਰ ਚੁਣੇ ਗਏ। ਨਾਲ ਹੀ 1989-91 ਤੱਕ ਉਹ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ। ਇਸਤੋਂ ਬਾਅਦ 1991, 1998, 1999, 2004, 2009 ਅਤੇ 2014 ਵਿੱਚ ਉਹ ਗਾਂਧੀਨਗਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਸਾਲ 1998 ਤੋਂ 2004 ਤੱਕ ਐਨਡੀਏ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ। ਅਡਵਾਨੀ 2002 ਤੋਂ 2005 ਤੱਕ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਵੀ ਰਹੇ।

2015 ‘ਚ ਲਾਲ ਕ੍ਰਿਸ਼ਨ ਅਡਵਾਨੀ ਨੂੰ ਪਦਮ ਵਿਭੂਸ਼ਣ ਨਾਲ ਸਨਮਾਨ

ਇਸ ਤੋਂ ਪਹਿਲਾਂ 2015 ਵਿੱਚ ਅਡਵਾਨੀ (Lal Krishna Advani) ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸੇ ਸਾਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਦਿੱਤਾ ਗਿਆ ਸੀ। ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਖੁਦ ਉਨ੍ਹਾਂ ਦੇ ਘਰ ਗਏ ਸਨ ਅਤੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਸੀ।

ਵਾਜਪਾਈ ਉਦੋਂ 90 ਸਾਲ ਦੇ ਸਨ ਅਤੇ ਬਿਮਾਰ ਸਨ। ਪ੍ਰਣਬ ਮੁਖਰਜੀ ਨੇ ਪ੍ਰੋਟੋਕੋਲ ਤੋਂ ਹਟ ਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਕ੍ਰਿਸ਼ਨਾ ਮੇਨਨ ਮਾਰਗ ਸਥਿਤ ਰਿਹਾਇਸ਼ ‘ਤੇ ਪੁਰਸਕਾਰ ਭੇਟ ਕੀਤਾ। ਵਾਜਪਾਈ ਤੋਂ ਇਲਾਵਾ ਇਸ ਸਾਲ ਉੱਘੇ ਸਿੱਖਿਆ ਸ਼ਾਸਤਰੀ ਅਤੇ ਸੁਤੰਤਰਤਾ ਸੈਨਾਨੀ ਮਹਾਮਨਾ ਮਦਨ ਮੋਹਨ ਮਾਲਵੀਆ ਨੂੰ ਮਰਨ ਉਪਰੰਤ ਇਹ ਸਨਮਾਨ ਦਿੱਤਾ ਗਿਆ।