ਚੰਡੀਗੜ੍ਹ 17 ਜਨਵਰੀ 2023: ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ (Rahul Gandhi) ਦੀ ਸੁਰੱਖਿਆ ਵਿੱਚ ਦੋ ਵਾਰ ਕੁਤਾਹੀ ਹੋਈ । ਹੁਸ਼ਿਆਰਪੁਰ ‘ਚ ਪਹਿਲਾਂ ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਨੂੰ ਜੱਫੀ ਪਾ ਲਈ। ਇਸ ਤੋਂ ਬਾਅਦ ਇਕ ਸ਼ੱਕੀ ਵਿਅਕਤੀ ਵੀ ਰਾਹੁਲ ਦੇ ਕਾਫੀ ਕਰੀਬ ਪਹੁੰਚ ਗਿਆ ਸੀ।
ਜਦੋਂ ਨੌਜਵਾਨ ਨੇ ਰਾਹੁਲ ਨੂੰ ਜੱਫੀ ਪਾਈ ਤਾਂ ਰਾਹੁਲ ਗਾਂਧੀ (Rahul Gandhi) ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਉਸ ਨੂੰ ਰਾਹੁਲ ਗਾਂਧੀ ਤੋਂ ਦੂਰ ਕਰ ਦਿੱਤਾ । ਇਸ ਤੋਂ ਬਾਅਦ ਬੱਸੀ ਪਿੰਡ ‘ਚ ਟੀ-ਬ੍ਰੇਕ ‘ਤੇ ਜਾਂਦੇ ਸਮੇਂ ਇਕ ਨੌਜਵਾਨ ਸਿਰ ‘ਤੇ ਕੇਸਰੀ ਕੱਪੜਾ ਬੰਨ੍ਹ ਕੇ ਰਾਹੁਲ ਦੇ ਨੇੜੇ ਆਇਆ। ਇਹ ਦੇਖ ਕੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ। ਇਹ ਦੋਵੇਂ ਘਟਨਾਵਾਂ 35 ਮਿੰਟ ਦੇ ਅੰਦਰ ਵਾਪਰੀਆਂ।
ਇਹ ਸਥਿਤੀ ਉਦੋਂ ਹੈ ਜਦੋਂ ਰਾਹੁਲ ਗਾਂਧੀ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਸੁਰੱਖਿਆ ਦਿੱਤੀ ਗਈ ਹੈ। ਇੱਥੇ ਉਹ ਥ੍ਰੀ ਲੇਅਰ ਸਕਿਓਰਿਟੀ ਵਿੱਚ ਘੁੰਮ ਰਿਹਾ ਹੈ। ਜਿਸ ਵਿਚੋਂ ਪੰਜਾਬ ਪੁਲਿਸ ਦੀ ਘੇਰਾਬੰਦੀ, ਉਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਸਟੇਟ ਸੀਆਈਡੀ ਦੀ ਘੇਰਾਬੰਦੀ ਅਤੇ ਅੰਤ ਵਿਚ ਰਾਹੁਲ ਦੀ ਸੁਰੱਖਿਆ ਹੈ।