Bharat Antariksha Station

Indian Space Station: ਭਾਰਤ ਦਾ 2035 ਤੱਕ ਹੋਵੇਗਾ ਆਪਣਾ ਪੁਲਾੜ ਸਟੇਸ਼ਨ: ਡਾ. ਜਤਿੰਦਰ ਸਿੰਘ

ਚੰਡੀਗੜ੍ਹ, 11 ਦਸੰਬਰ 2024: Bharat Antariksha Station news: ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ (Dr. Jatinder Singh) ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ 2035 ਤੱਕ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਹੋਵੇਗਾ। ਇਸ ਨਾਲ ਭਾਰਤ ਪੁਲਾੜ (Indian Space Station) ਦੇ ਖੇਤਰ ‘ਚ ਇੱਕ ਤੋਂ ਬਾਅਦ ਇੱਕ ਨਵੀਆਂ ਪ੍ਰਾਪਤੀਆਂ ਜੁੜ ਜਾਵੇਗੀ |

ਕੇਂਦਰੀ ਮੰਤਰੀ ਨੇ ਕਿਹਾ ਕਿ ‘ਅਸੀਂ 2035 ਤੱਕ ਆਪਣਾ ਪੁਲਾੜ ਸਟੇਸ਼ਨ ਬਣਾਉਣ ਜਾ ਰਹੇ ਹਾਂ। ਇਸ ਨੂੰ ਭਾਰਤੀ ਪੁਲਾੜ ਸਟੇਸ਼ਨ ਵਜੋਂ ਜਾਣਿਆ ਜਾਵੇਗਾ। ਇਸ ਤੋਂ ਇਲਾਵਾ 2040 ਤੱਕ ਅਸੀਂ ਚੰਦਰਮਾ ‘ਤੇ ਭਾਰਤੀ ਨੂੰ ਉਤਾਰ ਸਕਦੇ ਹਾਂ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਫਰਵਰੀ ਨੂੰ ਤਿਰੂਵਨੰਤਪੁਰਮ ‘ਚ ਗਗਨਯਾਨ ਮਿਸ਼ਨ ਦੇ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕਰਨ ਤੋਂ ਬਾਅਦ ਕਿਹਾ ਸੀ ਕਿ ਭਾਰਤ ਕੋਲ 2035 ਤੱਕ ਆਪਣਾ ਪੁਲਾੜ ਸਟੇਸ਼ਨ (Indian Space Station) ਹੋਵੇਗਾ। ਜਿਕਰਯੋਗ ਹੈ ਕਿ ਹੁਣ ਤੱਕ ਦੁਨੀਆ ‘ਚ ਸਿਰਫ਼ ਦੋ ਪੁਲਾੜ ਸਟੇਸ਼ਨ ਹਨ ਅਤੇ ਜੇਕਰ ਭਾਰਤ ਸੱਚਮੁੱਚ ਹੀ ਆਪਣਾ ਪੁਲਾੜ ਸਟੇਸ਼ਨ ਬਣਾ ਲੈਂਦਾ ਹੈ ਤਾਂ ਇਹ ਨਾ ਸਿਰਫ਼ ਇੱਕ ਇਤਿਹਾਸਕ ਪ੍ਰਾਪਤੀ ਹੋਵੇਗੀ, ਸਗੋਂ ਭਾਰਤ ਦੁਨੀਆ ਦਾ ਤੀਜਾ ਅਜਿਹਾ ਦੇਸ਼ ਵੀ ਬਣ ਜਾਵੇਗਾ, ਜਿਸ ਕੋਲ ਆਪਣਾ ਪੁਲਾੜ ਸਟੇਸ਼ਨ ਹੈ।

ਬੀ.ਏ.ਐੱਸ (BAS) ਇੱਕ ਮਾਡਿਊਲਰ ਸਪੇਸ ਸਟੇਸ਼ਨ ਹੈ ਜੋ ਭਾਰਤ ਦੁਆਰਾ ਜੀਵਨ ਵਿਗਿਆਨ, ਮੈਡੀਕਲ ਵਰਗੇ ਖੇਤਰਾਂ ‘ਚ ਵਿਗਿਆਨਕ ਖੋਜ ਨੂੰ ਸਮਰਥਨ ਦੇਣ ਅਤੇ ਪੁਲਾੜ ਖੋਜ ਨੂੰ ਵਧਾਉਣ ਲਈ ਵਿਕਸਤ ਕੀਤਾ ਜਾ ਰਿਹਾ ਹੈ। ਇਸ ਦਾ ਪਹਿਲਾ ਮੋਡਿਊਲ 2028 ‘ਚ LVM3 ਲਾਂਚ ਵਾਹਨ ਦੁਆਰਾ ਲਾਂਚ ਕੀਤੇ ਜਾਣ ਦੀ ਉਮੀਦ ਹੈ | ਪਰ ਇਹ ਭਾਰਤੀ ਪੁਲਾੜ ਸਟੇਸ਼ਨ ਪੂਰੀ ਤਰ੍ਹਾਂ 2035 ‘ਚ ਪੂਰਾ ਹੋ ਜਾਵੇਗਾ, ਜਦੋਂ ਇਸਦੇ ਹੋਰ ਮਾਡਿਊਲ ਸੈੱਟ ਕੀਤੇ ਜਾਣਗੇ।

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਭਾਰਤੀ ਪੁਲਾੜ ਸਟੇਸ਼ਨ (ਬੀਏਐਸ) ਲਈ ਯੋਜਨਾਵਾਂ ਬਾਰੇ ਦੱਸਿਆ ਹੈ, ਜੋ ਭਾਰਤ ਦਾ ਪਹਿਲਾ ਪੁਲਾੜ ਸਟੇਸ਼ਨ ਬਣਨ ਲਈ ਤਿਆਰ ਹੈ। 52 ਟਨ ਵਜ਼ਨ ਵਾਲਾ ਬੀ.ਏ.ਐੱਸ ਸ਼ੁਰੂ ‘ਚ ਤਿੰਨ ਪੁਲਾੜ ਯਾਤਰੀਆਂ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ, ਭਵਿੱਖ ‘ਚ ਇਸਦੀ ਸਮਰੱਥਾ ਨੂੰ ਵਧਾ ਕੇ ਛੇ ਕਰਨ ਦੀ ਯੋਜਨਾ ਹੈ। ਇਹ ਮਹੱਤਵਪੂਰਨ ਜਾਣਕਾਰੀ ਯੂਆਰ ਰਾਓ ਸੈਟੇਲਾਈਟ ਸੈਂਟਰ, ਬੈਂਗਲੁਰੂ ‘ਚ ਕਰਵਾਏ ਕੰਨੜ ਤਕਨੀਕੀ ਸੈਮੀਨਾਰ ‘ਚ ਸਾਹਮਣੇ ਆਈ ਹੈ।

Read More: ISRO: ਇਸਰੋ ਵੱਲੋਂ EOS-08 ਸੈਟੇਲਾਈਟ ਲਾਂਚ, ਜਾਣੋ ਇਸਦੀ ਖ਼ਾਸੀਅਤ

Scroll to Top