24 ਜਨਵਰੀ 2205: ਮਹਾਰਾਸ਼ਟਰ (Maharashtra) ਦੇ ਭੰਡਾਰਾ ਵਿੱਚ ਇੱਕ ਅਸਲਾ ਫੈਕਟਰੀ (rdnance factory in Bhandara) ਵਿੱਚ ਇੱਕ ਵੱਡਾ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ 5 ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, ਕਈ ਹੋਰ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਮੁੱਢਲੀ ਜਾਣਕਾਰੀ ਹੈ। ਇਹ ਧਮਾਕਾ ਫੈਕਟਰੀ ਦੇ ਆਰਕੇ (RK branch section of the factory) ਬ੍ਰਾਂਚ ਸੈਕਸ਼ਨ ਵਿੱਚ ਹੋਇਆ।
ਦੱਸ ਦੇਈਏ ਕਿ ਫੈਕਟਰੀ ਵਿੱਚ ਹੋਏ ਧਮਾਕੇ ਦੀਆਂ ਤਸਵੀਰਾਂ (picture) ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਥਿਆਰ ਬਣਾਉਣ ਲਈ ਵਰਤੀ ਜਾਣ ਵਾਲੀ ਭਾਰੀ ਸਮੱਗਰੀ ਦੇ ਟੁਕੜੇ ਇਧਰ-ਉਧਰ ਖਿੰਡੇ ਹੋਏ ਹਨ। ਐਂਬੂਲੈਂਸ (ambulance) ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜ਼ਖਮੀਆਂ (injured) ਦੀ ਮਦਦ ਕਰ ਰਹੀ ਹੈ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਇਧਰ-ਉਧਰ ਭੱਜਣ ਲੱਗੇ। ਮੌਕੇ ‘ਤੇ ਬਹੁਤ ਵੱਡੀ ਭੀੜ ਇਕੱਠੀ ਹੋ ਗਈ ਹੈ।
Read More: ਮੁੰਬਈ ‘ਚ ਵਾਪਰਿਆ ਬੱਸ ਹਾਦਸਾ, 6 ਜਣਿਆ ਦੀ ਮੌ.ਤ, 49 ਜ਼.ਖ.ਮੀ