16 ਮਾਰਚ 2025: ਅੱਜ ਪੰਜਾਬ (PUNJAB ) ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ (bhagwant maan sarkar) ਸਰਕਾਰ ਨੇ 3 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ (bhagwant maan) ਨੇ ਟਵੀਟ ਕਰਕੇ ਲਿਖਿਆ, ਰੰਗਲੇ ਪੰਜਾਬ ਦੇ ਨਾਮ ‘ਤੇ 3 ਸਾਲ। ਉਨ੍ਹਾਂ ਲਿਖਿਆ ਕਿ 16 ਮਾਰਚ, 2022 ਨੂੰ ਖਟਕੜ ਕਲਾਂ ਵਿੱਚ ਪੰਜਾਬ ਨੂੰ ਦੁਬਾਰਾ ‘ਰੰਗਲਾ ਪੰਜਾਬ’ ਬਣਾਉਣ ਦਾ ਪ੍ਰਣ ਲਿਆ ਗਿਆ ਸੀ, ਜਿਸ ਨੂੰ ਪੂਰਾ ਕਰਨ ਲਈ ਅਸੀਂ ਨੇਕ ਇਰਾਦੇ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।
ਜਿੰਨਾ ਕੰਮ ਇਨ੍ਹਾਂ 3 ਸਾਲਾਂ ਵਿੱਚ ਹੋਇਆ ਹੈ, ਓਨਾ ਕੰਮ ਪਿਛਲੇ 70 ਸਾਲਾਂ ਵਿੱਚ ਵੀ ਨਹੀਂ ਹੋਇਆ। ਮੁੱਖ ਮੰਤਰੀ ਮਾਨ ਨੇ ਲਿਖਿਆ ਕਿ ਉਹ ਪੰਜਾਬੀਆਂ (punjabies) ਨਾਲ ਕੀਤਾ ਹਰ ਵਾਅਦਾ ਪੂਰਾ ਕਰਨਗੇ। ਅਸੀਂ ਪੰਜਾਬ ਵਿੱਚੋਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਚੱਲ ਰਹੀ ਜੰਗ ਨੂੰ ਇਸਦੇ ਤਰਕਪੂਰਨ ਸਿੱਟੇ ‘ਤੇ ਲੈ ਜਾਵਾਂਗੇ। ਉਨ੍ਹਾਂ ਪੰਜਾਬ ਦੇ 3 ਕਰੋੜ ਲੋਕਾਂ ਦਾ ਉਨ੍ਹਾਂ ਦੇ ਸਮਰਥਨ ਅਤੇ ਵਿਸ਼ਵਾਸ ਲਈ ਧੰਨਵਾਦ ਕੀਤਾ। ਅੰਤ ਵਿੱਚ ਉਸਨੇ ਇਨਕਲਾਬ ਜ਼ਿੰਦਾਬਾਦ ਲਿਖਿਆ।
Read More: ‘ਆਪ’ ਦਾ ਦਾਅਵਾ, ਚੋਣ ਕਮਿਸ਼ਨ ਵੱਲੋਂ CM ਭਗਵੰਤ ਮਾਨ ਦੇ ਘਰ ਛਾਪੇਮਾਰੀ