ਬੰਗਲੁਰੂ, 07 ਜੂਨ 2025: Bengaluru stampede: ਬੰਗਲੁਰੂ ‘ਚ ਭਗਦੜ ਤੋਂ ਬਾਅਦ ਵਿਵਾਦਾਂ ‘ਚ ਘਿਰੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਤੋਂ ਵੱਡੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਏ. ਸ਼ੰਕਰ ਅਤੇ ਈਐਸ ਜੈਰਾਮ ਨੇ ਕੇਐਸਸੀਏ ਦੇ ਸਕੱਤਰ ਅਤੇ ਖਜ਼ਾਨਚੀ ਵਜੋਂ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਰਸੀਬੀ ਦੇ ਆਈਪੀਐਲ ਟਰਾਫੀ ਸਮਾਗਮ ਦੌਰਾਨ ਹੋਈ ਭਗਦੜ ਦੀ ਨੈਤਿਕ ਜ਼ਿੰਮੇਵਾਰੀ ਲਈ ਹੈ। ਇਸ ਹਾਦਸੇ ‘ਚ 11 ਜਣਿਆਂ ਦੀ ਮੌਤ ਹੋ ਗਈ।
ਇੱਕ ਸਾਂਝੇ ਬਿਆਨ ‘ਚ ਸ਼ੰਕਰ ਅਤੇ ਜੈਰਾਮ ਨੇ ਕਿਹਾ ਕਿ ਉਨ੍ਹਾਂ ਨੇ ਵੀਰਵਾਰ ਰਾਤ ਨੂੰ ਕੇਐਸਸੀਏ ਪ੍ਰਧਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਬਿਆਨ ‘ਚ ਕਿਹਾ ਗਿਆ ਹੈ, ‘ਪਿਛਲੇ ਦੋ ਦਿਨਾਂ ‘ਚ ਵਾਪਰੀਆਂ ਅਣਕਿਆਸੀਆਂ ਅਤੇ ਮੰਦਭਾਗੀਆਂ ਘਟਨਾਵਾਂ ਦੇ ਕਾਰਨ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਤੇ ਖਜ਼ਾਨਚੀ ਵਜੋਂ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ, ਕੇਐਸਸੀਏ ਦੇ ਪ੍ਰਧਾਨ ਰਘੂਰਾਮ ਭੱਟ, ਸਕੱਤਰ ਸ਼ੰਕਰ ਅਤੇ ਖਜ਼ਾਨਚੀ ਜੈਰਾਮ ਨੇ ਕਰਨਾਟਕ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਕਿ ਗੇਟ ਪ੍ਰਬੰਧਨ ਅਤੇ ਭੀੜ ਪ੍ਰਬੰਧਨ ਐਸੋਸੀਏਸ਼ਨ ਦੀ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਨੇ ਵਿਧਾਨ ਸੌਧਾ ‘ਚ ਆਰਸੀਬੀ ਆਈਪੀਐਲ ਸਮਾਗਮ ਦੇ ਆਯੋਜਨ ਦੀ ਇਜਾਜ਼ਤ ਮੰਗੀ ਸੀ। ਵਿਧਾਨ ਸੌਧਾ ਵਿਖੇ ਸਨਮਾਨ ਸਮਾਗਮ ਬਿਨਾਂ ਕਿਸੇ ਵੱਡੀ ਗੜਬੜੀ ਦੇ ਹੋਇਆ, ਪਰ ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹਾਦਸਾ ਵਾਪਰ ਗਿਆ, ਜਿੱਥੇ ਆਰਸੀਬੀ ਦੇ ਸੋਸ਼ਲ ਮੀਡੀਆ ਸੱਦੇ ਤੋਂ ਬਾਅਦ ਲੱਖਾਂ ਲੋਕ ਇਕੱਠੇ ਹੋਏ ਸਨ | ਹਾਦਸੇ ਕਾਰਨ ਜਿੱਤ ਪਰੇਡ ਨੂੰ ਰੱਦ ਕਰਨਾ ਪਿਆ, ਪਰ ਬਾਹਰ ਇੰਨੇ ਵੱਡੇ ਹਾਦਸੇ (Bengaluru stampede) ਦੇ ਬਾਵਜੂਦ ਸਟੇਡੀਅਮ ਦੇ ਅੰਦਰ ਜਸ਼ਨ ਜਾਰੀ ਰਿਹਾ |
Read More: ਬੰਗਲੁਰੂ ਭਗਦੜ ਮਾਮਲੇ ‘ਚ CM ਸਿੱਧਰਮਈਆ ਤੇ ਡਿਪਟੀ ਸੀਐੱਮ ਖ਼ਿਲਾਫ ਸ਼ਿਕਾਇਤ ਦਰਜ