11 ਦਸੰਬਰ 2024: ਬੈਂਗਲੁਰੂ(Bengaluru) ‘ਚ ਏਆਈ (AI engineer0 ਇੰਜੀਨੀਅਰ ਦੀ ਖੁਦਕੁਸ਼ੀ (f suicide) ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ 34 ਸਾਲਾ ਅਤੁਲ (Atul Subhash committed suicide,) ਸੁਭਾਸ਼ ਨੇ ਆਪਣੀ ਪਤਨੀ ਅਤੇ (wife and mother-in-law) ਸੱਸ ‘ਤੇ ਪੈਸਿਆਂ ਲਈ ਤੰਗ ਕਰਨ ਦਾ ਦੋਸ਼ ਲਗਾਉਂਦੇ ਹੋਏ ਖੁਦਕੁਸ਼ੀ ਕਰ ਲਈ। 9 ਦਸੰਬਰ ਨੂੰ, ਉਸਨੇ 1:20 ਘੰਟੇ ਦੀ ਵੀਡੀਓ ਅਤੇ 24 ਪੰਨਿਆਂ ਦੀ ਇੱਕ ਚਿੱਠੀ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸਦੇ ਕੋਲ ਖੁਦਕੁਸ਼ੀ (commit suicide) ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ।
ਉਥੇ ਹੀ ਅਤੁਲ ਨੇ ਉੱਤਰ ਪ੍ਰਦੇਸ਼(UTTAR PRADESH) ਦੇ ਜੌਨਪੁਰ ਦੇ ਇੱਕ ਜੱਜ ‘ਤੇ ਵੀ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਜੱਜ ਨੇ ਕੇਸ ਨੂੰ ਰਫਾ-ਦਫ਼ਾ ਕਰਨ ਦੇ ਨਾਂ ’ਤੇ 5 ਲੱਖ ਰੁਪਏ ਮੰਗੇ ਸਨ। ਅਤੁਲ ਨੇ ਇਹ ਵੀ ਲਿਖਿਆ ਕਿ ਉਸਦੀ ਪਤਨੀ ਅਤੇ ਸੱਸ ਨੇ ਉਸਨੂੰ ਖੁਦਕੁਸ਼ੀ ਕਰਨ ਲਈ ਕਿਹਾ ਸੀ।
ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਅਤੁਲ ਸੁਭਾਸ਼ ਦੀ ਲਾਸ਼ ਬੈਂਗਲੁਰੂ (Bengaluru ) ਦੇ ਮੰਜੂਨਾਥ ਲੇਆਉਟ ਸਥਿਤ ਉਨ੍ਹਾਂ ਦੇ ਫਲੈਟ ਤੋਂ ਬਰਾਮਦ ਹੋਈ ਹੈ। ਗੁਆਂਢੀਆਂ ਨੇ ਉਸ ਦੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਉਸ ਦੀ ਲਾਸ਼ ਲਟਕਦੀ ਮਿਲੀ। ਕਮਰੇ ‘ਚੋਂ ‘ਜਸਟਿਸ ਇਜ਼ ਡਿਊ’ ਲਿਖਿਆ ਪਲੇਕਾਰਡ ਮਿਲਿਆ। ਪੁਲਿਸ ਨੇ ਅਤੁਲ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਅਤੁਲ ਦੀ ਪਤਨੀ ਅਤੇ ਉਸ ਦੀ ਪਤਨੀ ਦੇ ਪਰਿਵਾਰ ਵਾਲਿਆਂ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਅਤੁਲ ਸੁਭਾਸ਼ ਨੇ 24 ਪੰਨਿਆਂ ਦੀ ਚਿੱਠੀ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਵੀ ਚਿੱਠੀ ਲਿਖੀ ਹੈ। ਇਸ ਵਿੱਚ ਉਨ੍ਹਾਂ ਨੇ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੀਆਂ ਕਮੀਆਂ ਬਾਰੇ ਲਿਖਿਆ ਅਤੇ ਮਰਦਾਂ ਵਿਰੁੱਧ ਝੂਠੇ ਕੇਸ ਦਰਜ ਕਰਨ ਦੇ ਰੁਝਾਨ ਬਾਰੇ ਗੱਲ ਕੀਤੀ। ਇੱਕ ਹੋਰ ਨੋਟ ਵਿੱਚ, ਉਸਨੇ ਲਿਖਿਆ ਕਿ ਉਹ ਆਪਣੀ ਪਤਨੀ ਦੁਆਰਾ ਦਰਜ ਕੀਤੇ ਗਏ ਸਾਰੇ ਕੇਸਾਂ ਵਿੱਚ ਬੇਕਸੂਰ ਹੋਣ ਦੀ ਦਲੀਲ ਦੇ ਰਿਹਾ ਹੈ। ਇਨ੍ਹਾਂ ਵਿੱਚ ਦਾਜ ਵਿਰੋਧੀ ਕਾਨੂੰਨ ਅਤੇ ਔਰਤਾਂ ਵਿਰੁੱਧ ਅੱਤਿਆਚਾਰ ਦੇ ਮਾਮਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੈਂ ਅਦਾਲਤ ਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਝੂਠੇ ਕੇਸਾਂ ਵਿੱਚ ਮੇਰੇ ਮਾਤਾ-ਪਿਤਾ ਅਤੇ ਭਰਾ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।
read more: ਵੱਡੀ ਖ਼ਬਰ: ਬੈਂਗਲੁਰੂ ਦੇ ਕਈ ਸਕੂਲਾਂ ‘ਚ ਬੰਬ ਦੀ ਧਮਕੀ ਤੋਂ ਬਾਅਦ ਮਚਿਆ ਹੜਕੰਪ