July 7, 2024 4:54 pm
NIA

ਬੰਗਾਲ ਪੁਲਿਸ ਨੇ NIA ਦੇ ਅਧਿਕਾਰੀਆਂ ਖ਼ਿਲਾਫ਼ ਹੀ ਕੀਤਾ ਕੇਸ ਦਰਜ, TMC ਆਗੂ ਦੀ ਘਰਵਾਲੀ ਨੇ ਲਾਏ ਗੰਭੀਰ ਦੋਸ਼

ਚੰਡੀਗੜ੍ਹ 7 ਅਪ੍ਰੈਲ 2024: ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ‘ਚ NIA ਦੀ ਟੀਮ ‘ਤੇ ਹੋਏ ਹਮਲੇ ਨੂੰ ਲੈ ਕੇ ਸੂਬੇ ‘ਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਇਸ ਦੌਰਾਨ, ਗ੍ਰਿਫਤਾਰ ਟੀਐਮਸੀ ਆਗੂ ਮੋਨੋਬਰਤਾ ਜਾਨਾਕੀ ਦੀ ਘਰਵਾਲੀ ਦੀ ਸ਼ਿਕਾਇਤ ‘ਤੇ, ਐਨਆਈਏ ਟੀਮ ਅਤੇ ਸੀਆਰਪੀਐਫ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਦਰਅਸਲ, ਟੀਐਮਸੀ ਆਗੂ ਦੀ ਘਰਵਾਲੀ ਨੇ ਦੋਸ਼ ਲਗਾਇਆ ਕਿ ਐਨਏਆਈਏ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਭੂਪਤੀਨਗਰ ਥਾਣੇ ਵਿੱਚ ਆਈਪੀਸੀ ਦੀ ਧਾਰਾ 325, 34, 354, 354 (ਬੀ), 427, 448, 509 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਐਨਆਈਏ ਦੀ ਟੀਮ ਸਾਲ 2022 ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਲਈ ਗਈ ਸੀ। ਇਸ ਦੌਰਾਨ NIA ਦੀ ਟੀਮ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਕੋਲਕਾਤਾ ਲਿਆ ਰਹੀ ਸੀ, ਜਿਸ ਦੌਰਾਨ NIA ਦੀ ਟੀਮ ‘ਤੇ ਹਮਲਾ ਹੋਇਆ।

ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਮਤਾ ਬੈਨਰਜੀ ਨੇ ਪੁੱਛਿਆ ਕਿ NIA ਨੇ ਅੱਧੀ ਰਾਤ ਨੂੰ ਛਾਪੇਮਾਰੀ ਕਿਉਂ ਕੀਤੀ? ਕੀ ਉਨ੍ਹਾਂ ਨੇ ਪੁਲਿਸ ਤੋਂ ਇਜਾਜ਼ਤ ਲਈ ਸੀ? ਸਥਾਨਕ ਲੋਕਾਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ ਜਦੋਂ ਕੋਈ ਅਜਨਬੀ ਉਨ੍ਹਾਂ ਦੇ ਸਥਾਨ ‘ਤੇ ਆਇਆ। ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਨੇ ਕਿਹਾ ਕਿ ਉਹ (ਐੱਨ.ਆਈ.ਏ.) ਚੋਣਾਂ ਤੋਂ ਠੀਕ ਪਹਿਲਾਂ ਲੋਕਾਂ ਨੂੰ ਗ੍ਰਿਫਤਾਰ ਕਿਉਂ ਕਰ ਰਹੀ ਹੈ?