Site icon TheUnmute.com

ਬੀਬੀ ਡਾਕਟਰ ਮਾਮਲੇ ‘ਚ ਬੰਗਾਲ BJP ਨੇ CM ਮਮਤਾ ਬੈਨਰਜੀ ਦਾ ਮੰਗਿਆ ਅਸਤੀਫਾ

CM Mamata Banerjee

ਚੰਡੀਗੜ੍ਹ, 15 ਅਗਸਤ 2024: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਬੀਬੀ ਡਾਕਟਰ ਨਾਲ ਬਲਾਤਕਾਰ ਅਤੇ ਕ.ਤ.ਲ ਦੇ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਨੇ ਐਲਾਨ ਕੀਤਾ ਹੈ ਕਿ ਪਾਰਟੀ ਦੀ ਬੀਬੀ ਵਿੰਗ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ ਤੱਕ ਮੋਮਬੱਤੀ ਮਾਰਚ ਕੱਢੇਗੀ। ਭਾਜਪਾ ਦੇ ਆਗੂਆਂ ਨੇ ਆਰਜੀ ਕਾਰ ਮੈਡੀਕਲ ਕਾਲਜ ‘ਚ ਹੋਈ ਘਟਨਾ ਨੂੰ ਲੈ ਕੇ ਸੀਐਮ ਮਮਤਾ ਬੈਨਰਜੀ (CM Mamata Banerjee) ਦਾ ਅਸਤੀਫਾ ਮੰਗਿਆ ਹੈ |

ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਦਾ ਕਹਿਣਾ ਹੈ ਕਿ ਸੂਬੇ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਉਨ੍ਹਾਂ ਭਾਜਪਾ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਹਮਣੇ ਵੀ ਪ੍ਰਦਰਸ਼ਨ ਕਰੇਗੀ। ਬੀਬੀ ਡਾਕਟਰ ਮਾਮਲੇ ‘ਚ ਪੂਰੇ ਦੇਸ਼ ‘ਚ ਰੋਸ ਪ੍ਰਦਰਸ਼ਨ ਹੋ ਰਹੇ ਹਨ | ਦੇਸ਼ ਭਰ ਦੀਆਂ ਮੈਡੀਕਲ ਸੰਸਥਾਵਾਂ ਨੇ ਬੀਬੀ ਡਾਕਟਰ ਲਈ ਇਨਸਾਫ ਮੰਗਿਆ ਹੈ |

Exit mobile version