Balbera

ਬਲਬੇੜਾ ਵਿਖੇ ਲੋਕ ਸੁਵਿਧਾ ਕੈਂਪ ‘ਚ ਲਾਭਪਾਤਰੀਆਂ ਨੇ ਪ੍ਰਾਪਤ ਕੀਤੀਆਂ ਸਰਕਾਰੀ ਸੇਵਾਵਾਂ

ਪਟਿਆਲਾ, 18 ਜੁਲਾਈ 2024: ਹਲਕਾ ਸਨੌਰ ਦੇ ਪਿੰਡ ਬਲਬੇੜਾ (Balbera) ਦੇ ਡੇਰਾ ਬਾਬਾ ਬਖ਼ਤਾ ਰਾਮ ‘ਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲੋਕ ਸੁਵਿਧਾ ਕੈਂਪ ਲਗਾਇਆ ਗਿਆ | ਇਸ ਦੌਰਾਨ ਕੈਂਪ ਦਾ ਜਾਇਜ਼ਾ ਲੈਣ ਪਹੁੰਚੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਦੇ ਘਰ ਤੱਕ ਪਹੁੰਚ ਕੀਤੀ ਹੈ | ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ. ਪਟਿਆਲਾ ਅਰਵਿੰਦ ਕੁਮਾਰ ਵਿਨ ਮੌਜੂਦ ਰਹੇ |

ਕੈਂਪ ਦੌਰਾਨ ਆਪਣੇ ਸੰਬੋਧਨ ‘ਚ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਪਹਿਲਕਦਮੀ ਤਹਿਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੇ ਘਰ ਪਹੁੰਚ ਕਰ ਰਹੇ ਹਨ ਅਤੇ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ | ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ‘ਤੇ ਹੱਲ ਕੀਤਾ | ਇਸਦੇ ਨਾਲ ਹੀ ਬਲਬੇੜਾ (Balbera) ‘ਚ 300 ਬੂਟੇ ਲਗਾਉਣ ਦਿਨ ਸ਼ੁਰੂਆਤ ਕੀਤੀ ਗਈ ਹੈ | ਇਸਦੇ ਨਾਲ ਹੀ ਬਲਬੇੜਾ, ਸੱਸਾ ਗੁੱਜਰਾਂ, ਅਲੀਪੁਰ ਜੱਟਾਂ, ਮਰਦਾਂਹੇੜੀ ਆਦਿ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਲੋਕ ਸੁਵਿਧਾ ਕੈਂਪ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਹੁਣ ਆਪਣੇ ਕੰਮ ਕਰਵਾਉਣ ਲਈ ਦੂਰ-ਦੁਰਾਡੇ ਸ਼ਹਿਰਾਂ ‘ਚ ਨਹੀਂ ਜਾਣਾ ਪੈਂਦਾ |

ਇਸ ਲੋਕ ਸੁਵਿਧਾ ਕੈਂਪ ‘ਚ ਮਾਲ ਵਿਭਾਗ ਦੇ ਜ਼ਮੀਨੀ ਰਿਕਾਰਡ ਦੇ ਕੰਮ, ਰਾਸ਼ਨ ਕਾਰਡ ‘ਚ ਪਰਿਵਾਰਕ ਜੀਆਂ ਦੇ ਨਾਮ ਜੋੜਨ ਲਈ ਦਰਖਾਸਤਾਂ, ਆਧਾਰ ਕਾਰਡ ਠੀਕ ਕਰਵਾਉਣਾ,ਪੈਨਸ਼ਨਾਂ, ਸਿਹਤ ਵਿਭਾਗ ਵੱਲੋਂ ਮਰੀਜਾਂ ਦਾ ਚੈਕਅਪ ਤੇ ਮੁਫ਼ਤ ਦਵਾਈਆਂ, ਕਿਰਤ ਵਿਭਾਗ ਦੀ ਲਾਲ ਕਾਪੀ, ਖੇਤੀਬਾੜੀ, ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ, ਯੂ.ਡੀ.ਆਈ.ਡੀ. ਕਾਰਡ ਲਈ ਪੈਨਸ਼ਨ ਆਦਿ ਸ਼ਾਮਲ ਹਨ | ਇਸ ਦੌਰਾਨ ਬੀਡੀਪੀਓ ਤੇਜਿੰਦਰਪਾਲ ਸਿੰਘ, ਤਹਿਸੀਲ ਭਲਾਈ ਅਫ਼ਸਰ ਕੁਲਵਿੰਦਰ ਕੌਰ, ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨੁਮਾਇੰਦੇ ਡਾ. ਕਰਮ ਸਿੰਘ ਰਾਜਗੜ੍ਹ, ਹਰਜੀਤ ਸਿੰਘ, ਬਬਲੀ ਧਿਮਾਨ, ਕੁਲਵੰਤ ਸਿੰਘ, ਪੰਚਾਇਤ ਸਕੱਤਰ ਹਰਜਿੰਦਰ ਸਿੰਘ ਸਮੇਤ ਵਸਨੀਕ ਹਾਜ਼ਰ ਸਨ |

Scroll to Top