ਬੇਗ਼ਮ ਮੁਨੱਬਰ ਉਨ ਨਿਸਾਂ

ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਪੀੜ੍ਹੀ ‘ਚੋਂ ਆਖ਼ਰੀ ਬੇਗ਼ਮ ਮੁਨੱਬਰ ਉਨ ਨਿਸਾਂ ਪੂਰੇ ਹੋ ਗਏ

ਚੰਡੀਗੜ੍ਹ, 27 ਅਕਤੂਬਰ 2023: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਮਾਲੇਰਕੋਟਲਾ ਰਿਆਸਤ ਦੇ ਨਵਾਬ ਸ਼ੇਰ ਮੁਹੰਮਦ ਖਾਂ ਦੇ ਪਰਿਵਾਰ ਦੀ ਆਖ਼ਰੀ ਪੀੜ੍ਹੀ ‘ਚੋਂ ਬੇਗ਼ਮ ਮੁਨੱਵਰ ਉਨ ਨਿਸ਼ਾ 100 ਸਾਲ ਦੀ ਸੋਹਣੀ ਉਮਰ ਹੰਢਾ ਕੇ ਅੱਜ ਸਵੇਰ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੇਗ਼ਮ ਮੁਨੱਵਰ ਉਨ ਨਿਸ਼ਾ ਦੀ ਕਈ ਦਿਨਾਂ ਤੋਂ ਤਬੀਅਤ ਖ਼ਰਾਬ ਸੀ ਅਤੇ ਮਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ, ਜਿਥੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਏ।

ਬੇਗ਼ਮ ਮੁਨੱਵਰ ਉਨ ਨਿਸ਼ਾ ਰਾਜਸਥਾਨ ਦੇ ਟਾਂਕ ਸ਼ਹਿਰ ਤੋਂ ਸਨ, ਪਟਿਆਲਾ ਰਿਆਸਤ ਤੋਂ ਮਹਾਰਾਣੀ ਮਹਿਤਾਬ ਕੌਰ ਦੀ ਗੂੜ੍ਹੀ ਸਹੇਲੀ ਸੀ | ਮੁਨੱਬਰ ਉਨ ਨਿਸਾਂ ਮਲੇਰਕੋਟਲਾ ਦੇ ਆਖਰੀ ਨਵਾਬ ਇਫਤਿਖ਼ਾਰ ਅਲੀ ਖਾਨ ਦੀ ਬੇਗਮ ਸੀ |

Scroll to Top