Maghi Mela

ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਤੋਂ ਸ੍ਰੀ ਅਖੰਡ ਸਾਹਿਬ ਦੇ ਪਾਠ ਨਾਲ ਮਾਘੀ ਮੇਲੇ ਦੀ ਸ਼ੁਰੁਆਤ

ਚੰਡੀਗੜ੍ਹ, 12 ਜਨਵਰੀ 2024: ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਤੋਂ 4 ਰੋਜ਼ਾ ਮਾਘੀ ਮੇਲਾ (Maghi Mela) ਸ਼ੁਰੂ ਹੋ ਗਿਆ ਹੈ। 1705 ਵਿੱਚ ਖਿਦਰਾਣੇ ਦੀ ਲੜਾਈ ਵਿੱਚ ਮੁਗਲਾਂ ਨਾਲ ਲੜਦਿਆਂ ਸ਼ਹੀਦ ਹੋਏ 40 ਸਿੱਖ ਯੋਧਿਆਂ ਦੀ ਯਾਦ ਵਿੱਚ ਸਦੀਆਂ ਤੋਂ ਮਾਘੀ ਮੇਲਾ ਮਨਾਇਆ ਜਾਂਦਾ ਰਿਹਾ ਹੈ। ਇਸ ਲੜਾਈ ਤੋਂ ਬਾਅਦ ਖਿਦਰਾਣੇ ਦਾ ਨਾਂ ਮੁਕਤਸਰ ਪੈ ਗਿਆ। ਅੱਜ ਸ੍ਰੀ ਅਖੰਡ ਸਾਹਿਬ ਦੇ ਪਾਠ ਨਾਲ ਮੇਲੇ ਦੀ ਸ਼ੁਰੂਆਤ ਹੋ ਗਈ ਹੈ।

ਦਸਮ ਪਾਤਸ਼ਾਹੀ ਵਿਖੇ ਦੇਸ਼-ਵਿਦੇਸ਼ ਤੋਂ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਮੱਥਾ ਟੇਕਣ ਅਤੇ ਸਰੋਵਰ ਵਿਚ ਇਸ਼ਨਾਨ ਕਰਨ ਲਈ ਪੁੱਜਣਗੀਆਂ। ਸ਼ੁੱਕਰਵਾਰ ਤੋਂ 15 ਜਨਵਰੀ ਤੱਕ ਇਸ ਮੇਲੇ ਵਿੱਚ 5 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਅੱਜ ਸ਼ਾਮ ਤੋਂ ਹੀ ਦੇਸ਼-ਵਿਦੇਸ਼ ਤੋਂ ਸੰਗਤਾਂ ਆਉਣੀਆ ਸ਼ੁਰੂ ਹੋ ਜਾਣਗੀਆਂ ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਮਾਘ ਮੇਲੇ (Maghi Mela) ਵਿੱਚ ਹਿੱਸਾ ਲੈਣ ਲਈ ਆਉਂਦੇ ਸਨ। ਹਰ ਕੋਈ ਆਪੋ-ਆਪਣੇ ਪਾਰਟੀਆਂ ਦੇ ਕੰਮ ਨੂੰ ਬਾਰੇ ਦੱਸਦੇ ਸੀ। ਪਰ ਸਿਆਸੀ ਕਾਨਫਰੰਸਾਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਸਾਲ 2017 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਿਆਸੀ ਪਾਰਟੀਆਂ ਨੂੰ ਮੇਲੇ ਨੂੰ ਸਿਆਸਤ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਸੀ।

ਸਾਰੀਆਂ ਸਿਆਸੀ ਪਾਰਟੀਆਂ ਨੂੰ ਕਾਨਫਰੰਸਾਂ ਨਾ ਕਰਨ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਸਾਲ 2018 ਤੋਂ ਕਾਂਗਰਸ ਅਤੇ ‘ਆਪ’ ਨੇ ਮਾਘੀ ਮੇਲੇ ‘ਚ ਕਾਨਫਰੰਸਾਂ ਕਰਨੀਆਂ ਬੰਦ ਕਰ ਦਿੱਤੀਆਂ ਸਨ। ਪਰ ਅੱਜ ਵੀ ਇਸ ਮੇਲੇ ਵਿੱਚ ਅਕਾਲੀ ਦਲ ਵੱਲੋਂ ਸਟੇਜ ਸਜਾਈ ਜਾਂਦੀ ਹੈ, ਜਿੱਥੇ ਅਕਾਲੀ ਦਲ ਦੇ ਪ੍ਰਧਾਨ ਅਤੇ ਸੁਖਬੀਰ ਬਾਦਲ ਆ ਕੇ ਆਪਣਾ ਪੱਖ ਪੇਸ਼ ਕਰਦੇ ਹਨ। ਅਗਲੇ ਦਿਨ 15 ਜਨਵਰੀ ਨੂੰ ਇਹ ਮੇਲਾ ਰਵਾਇਤੀ ਢੰਗ ਨਾਲ ਨਗਰ ਕੀਰਤਨ ਨਾਲ ਸਮਾਪਤ ਹੋਇਆ। ਦੂਰੋਂ-ਦੂਰੋਂ ਲੱਖਾਂ ਲੋਕ ਇੱਥੇ ਪੂਰੀ ਸ਼ਰਧਾ ਭਾਵਨਾ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੇ ਹਨ।

Scroll to Top