ਚੰਡੀਗੜ੍ਹ, 16 ਨਵੰਬਰ 2023: ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ (BJP) ਨੇ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਤੁਹਾਨੂੰ ਦੱਸ ਦਈਏ ਕਿ ਭਾਜਪਾ ਮੈਨੀਫੈਸਟੋ ਨੂੰ ਸੰਕਲਪ ਪੱਤਰ ਕਹਿੰਦੀ ਹੈ। ਭਾਜਪਾ ਰਾਜਸਥਾਨ ਦੀ ਗਹਿਲੋਤ ਸਰਕਾਰ ‘ਤੇ ਭ੍ਰਿਸ਼ਟਾਚਾਰ, ਔਰਤਾਂ ਦੀ ਸੁਰੱਖਿਆ, ਕਾਨੂੰਨ ਵਿਵਸਥਾ, ਕਨ੍ਹਈਆ ਲਾਲ ਵਰਗੇ ਮੁੱਦਿਆਂ ‘ਤੇ ਹਮਲਾ ਕਰ ਰਹੀ ਹੈ।
ਜੇਪੀ ਨੱਡਾ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਲਈ ਚੋਣ ਮਨੋਰਥ ਪੱਤਰ ਮਹਿਜ਼ ਰਸਮੀ ਹੈ, ਪਰ ਭਾਜਪਾ (BJP) ਲਈ ਇਹ ਵਿਕਾਸ ਦਾ ਮਾਰਗ ਹੈ। ਅਸੀਂ ਇਸ ਵਿੱਚ ਲਿਖੇ ਸ਼ਬਦਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। ਸਾਡੇ ਕੋਲ ਇਤਿਹਾਸ ਹੈ, ਅਸੀਂ ਜੋ ਕਿਹਾ ਉਹ ਕੀਤਾ ਹੈ। ਜੋ ਕਿਹਾ ਨਹੀਂ ਗਿਆ ਉਹ ਵੀ ਕੀਤਾ ਗਿਆ ਹੈ। ਨੱਡਾ ਨੇ ਕਿਹਾ ਕਿ ਰਾਜਸਥਾਨ ‘ਚ ਕਾਂਗਰਸ ਨੇ ਭ੍ਰਿਸ਼ਟਾਚਾਰ, ਔਰਤਾਂ ‘ਤੇ ਅੱਤਿਆਚਾਰ, ਕਿਸਾਨਾਂ ਦੀ ਬੇਅਦਬੀ ਅਤੇ ਪੇਪਰ ਲੀਕ ਦੇ ਰਿਕਾਰਡ ਤੋੜ ਦਿੱਤੇ ਹਨ। ਗਰੀਬਾਂ ‘ਤੇ ਤਸ਼ੱਦਦ ਕੀਤਾ ਗਿਆ ਅਤੇ ਸਕੀਮਾਂ ਦੇ ਘਪਲਿਆਂ ‘ਚ ਵੀ ਪਿੱਛੇ ਨਹੀਂ ਰਹੇ।
ਚੋਣ ਮੈਨੀਫੈਸਟੋ ਤਿੰਨ ਗੱਲਾਂ ‘ਤੇ ਆਧਾਰਿਤ:
ਸਬਕਾ ਸਾਥ ਸਬਕਾ ਵਿਕਾਸ
ਗਰੀਬ ਅਤੇਦਲਿਤਾਂ ਦਾ ਧਿਆਨ ਰੱਖਣਾ
ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ
ਭਜਾਪ ਦੇ ਚੋਣ ਮੈਨੀਫੈਸਟੋ ਵਿੱਚ ਕੀ ਹੈ ?
- ਹਰ ਜ਼ਿਲ੍ਹੇ ਦੇ ਹਰ ਥਾਣੇ ਵਿੱਚ ਮਹਿਲਾ ਪੁਲਿਸ ਸਟੇਸ਼ਨ, ਮਹਿਲਾ ਡੈਸਕ ਅਤੇ ਐਂਟੀ ਰੋਮੀਓ ਸਕੁਐਡ ਬਣਾਏ ਜਾਣਗੇ।
ਹਰ ਬੱਚੀ ਦੇ ਜਨਮ ‘ਤੇ 2 ਲੱਖ ਰੁਪਏ ਦਾ ਬਾਂਡ
12ਵੀਂ ਪਾਸ ਕੁੜੀ ਲਈ ਸਕੂਟੀ ਦਿੱਤੀ ਜਾਵੇਗੀ
ਛੇ ਲੱਖ ਪੇਂਡੂ ਬੀਬੀਆਂ ਨੂੰ ਰੁਜ਼ਗਾਰ ਮੁਖੀ ਸਿਖਲਾਈ
ਗੈਸ ਸਿਲੰਡਰ ‘ਤੇ 450 ਰੁਪਏ ਦੀ ਸਬਸਿਡੀ
ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ 1200 ਰੁਪਏ ਸਾਲਾਨਾ ਸਹਾਇਤਾ
SIT ਦਾ ਗਠਨ ਕੀਤਾ ਜਾਵੇਗਾ
ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੇਗਾ ਅਤੇ 2000 ਕਰੋੜ ਰੁਪਏ ਦਾ ਬਜਟ ਹੋਵੇਗਾ
ਹਰ ਡਿਵੀਜ਼ਨ ਵਿੱਚ ਏਮਜ਼ ਵਰਗੇ ਹਸਪਤਾਲ
25,0000 ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ
ਮਾਨਗੜ੍ਹ ਦਾ ਵਿਕਾਸ ਕੀਤਾ ਜਾਵੇਗਾ
ਦੀਵਾਲੀ ਦਾ ਤਿਉਹਾਰ ਖਤਮ ਹੋਣ ਦੇ ਨਾਲ ਹੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਚੋਣ ਪ੍ਰਚਾਰ ਖਤਮ ਹੋਣ ਦੇ ਨਾਲ ਹੀ ਰਾਜਸਥਾਨ ‘ਚ 25 ਨਵੰਬਰ ਨੂੰ ਹੋਣ ਵਾਲੀਆਂ ਵੋਟਾਂ ਦਾ ਪ੍ਰਚਾਰ ਅੱਜ ਤੋਂ ਸ਼ੁਰੂ ਹੋ ਜਾਵੇਗਾ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਬਾੜਮੇਰ ਦੇ ਬੇਟੂ ‘ਚ ਚੋਣ ਰੈਲੀ ਕਰਕੇ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਪਰ ਅੱਜ ਤੋਂ ਇਸ ਵਿੱਚ ਹੋਰ ਵਾਧਾ ਹੋਵੇਗਾ।