July 2, 2024 7:30 pm
ਖੁੱਲ੍ਹੀ ਬਹਿਸ

ਲੁਧਿਆਣਾ ਵਿਖੇ ਖੁੱਲ੍ਹੀ ਬਹਿਸ ਤੋਂ ਪਹਿਲਾਂ ਡਾ. ਧਰਮਵੀਰ ਗਾਂਧੀ ਨੇ ਵਿਰੋਧੀ ਧਿਰਾਂ ਨੂੰ ਕੀਤਾ ਚੌਕਸ

ਚੰਡੀਗੜ੍ਹ, 30 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਦਿਆਂ ‘ਤੇ ਸੱਦੀ ਗਈ ਖੁੱਲ੍ਹੀ ਬਹਿਸ ਪਹਿਲੀ ਨਵੰਬਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਵੇਗੀ। ਇਸ ਖੁੱਲ੍ਹੀ ਬਹਿਸ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ ਬਾਰੇ ਅਜੇ ਤੱਕ ਸਾਫ ਨਹੀਂ ਨਹੀਂ ਹੋ ਸਕਿਆ। ਇਸ ਖੁੱਲ੍ਹੀ ਬਹਿਸ ਤੋਂ ਪਹਿਲਾਂ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵਿਰੋਧੀਆਂ ਪਾਰਟੀਆਂ ਨੂੰ ਚੌਕਸ ਕੀਤਾ ਹੈ। ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਪਹਿਲੀ ਨਵੰਬਰ ਨੂੰ ਵਿਰੋਧੀ ਧਿਰ ਦਾ ਜੋ ਵੀ ਲੀਡਰ ਲੁਧਿਆਣੇ ਜਾਏਗਾ, ਉਹ ਮਾਰਿਆ ਜਾਏਗਾ।

ਡਾ. ਧਰਮਵੀਰ ਨੇ ਟਵੀਟ ਕਰਕੇ ਲਿਖਿਆ ਹੈ ਕਿ….
ਸ਼ਿਕਾਰੀ ਨੇ ਦਾਨਾ ਡਾਲਾ ਹੈ
ਕਬੂਤਰ ਕੋ ਜਾਲ ਮੇ ਨਹੀਂ ਫਂਸਨਾ ਹੈ
ਪਹਿਲੀ ਨਵੰਬਰ ਨੂੰ, ਵਿਰੋਧੀ ਪੱਖ ਦਾ ਜੋ ਵੀ ਲੀਡਰ ਲੁਧਿਆਣੇ ਜਾਏਗਾ, ਮਾਰਾ ਜਾਏਗਾ।

ਦੂਜੇ ਪਾਸੇ ਪੰਜਾਬ ਦੇ ਭਖਦੇ ਮੁੱਦਿਆਂ ‘ਤੇ ਹੋਣ ਵਾਲੀ ਬਹਿਸ ਲਈ ਆਮ ਆਦਮੀ ਪਾਰਟੀ ਕਾਫ਼ੀ ਉਤਸੁਕ ਦਿਖਾਈ ਦੇ ਰਹੀ ਹੈ। ਐਤਵਾਰ ਨੂੰ ਪਾਰਟੀ ਦੇ ਅਧਿਕਾਰਤ ਐਕਸ ਹੈਂਡਲ ਤੋਂ ਪਹਿਲੀ ਨਵੰਬਰ ਦੀ ਬਹਿਸ ਸਬੰਧੀ ‘ਮੈਂ ਪੰਜਾਬ ਬੋਲਦਾਂ ਹਾਂ’ ਨਾਂ ਤੋਂ ਟੀਜ਼ਰ ਜਾਰੀ ਕੀਤਾ ਗਿਆ ਹੈ।