Site icon TheUnmute.com

ਨਵੇਂ ਸਾਲ ਤੋਂ ਪਹਿਲਾਂ 14 ਰੁਪਏ ਤੱਕ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਪੜ੍ਹੋ ਪੂਰੀ ਖ਼ਬਰ

petrol-diesel

ਚੰਡੀਗੜ੍ਹ 01 ਦਸੰਬਰ 2022: ਨਵੇਂ ਸਾਲ ਤੋਂ ਪਹਿਲਾਂ ਆਮ ਆਦਮੀ ਨੂੰ ਕੁਝ ਰਾਹਤ ਮਿਲ ਸਕਦੀ ਹੈ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਦੇਸ਼ ‘ਚ ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ ‘ਚ 14 ਰੁਪਏ ਤੱਕ ਦੀ ਕਮੀ ਹੋ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ (ਬ੍ਰੈਂਟ) ਦੀਆਂ ਕੀਮਤਾਂ ਜਨਵਰੀ ਤੋਂ ਹੇਠਲੇ ਪੱਧਰ ‘ਤੇ ਹਨ। ਹੁਣ ਇਹ 81 ਡਾਲਰ ‘ਤੇ ਆ ਗਿਆ ਹੈ। ਅਮਰੀਕੀ ਕਰੂਡ 74 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ।

ਮਈ ਤੋਂ ਬਾਅਦ ਪਹਿਲੀ ਵਾਰ ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ ‘ਚ ਗਿਰਾਵਟ ਆ ਸਕਦੀ ਹੈ, ਖਾਸ ਤੌਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਕਾਰਨ ਭਾਰਤੀ ਰਿਫਾਇਨਰੀ ਲਈ ਕੱਚੇ ਤੇਲ (ਭਾਰਤੀ ਬਾਸਕੇਟ) ਦੀ ਔਸਤ ਕੀਮਤ 82 ਡਾਲਰ ਪ੍ਰਤੀ ਬੈਰਲ ‘ਤੇ ਆ ਗਈ ਹੈ। ਮਾਰਚ ਵਿੱਚ ਇਹ $112.8 ਸੀ। ਇਸ ਦੇ ਮੁਤਾਬਕ 8 ਮਹੀਨਿਆਂ ‘ਚ ਰਿਫਾਇਨਿੰਗ ਕੰਪਨੀਆਂ ਲਈ ਕੱਚੇ ਤੇਲ ਦੀ ਕੀਮਤ ‘ਚ 31 ਡਾਲਰ (27 ਫੀਸਦੀ) ਦੀ ਕਮੀ ਆਈ ਹੈ।

ਐਸਐਮਸੀ ਗਲੋਬਲ ਦੇ ਅਨੁਸਾਰ, ਦੇਸ਼ ਦੀਆਂ ਤੇਲ ਕੰਪਨੀਆਂ ਕੱਚੇ ਤੇਲ ਵਿੱਚ ਹਰ ਇੱਕ ਡਾਲਰ ਦੀ ਗਿਰਾਵਟ ਲਈ ਰਿਫਾਇਨਿੰਗ ‘ਤੇ 45 ਪੈਸੇ ਪ੍ਰਤੀ ਲੀਟਰ ਦੀ ਬੱਚਤ ਕਰਦੀਆਂ ਹਨ। ਇਸ ਹਿਸਾਬ ਨਾਲ ਪੈਟਰੋਲ-ਡੀਜ਼ਲ ਦੀ ਕੀਮਤ 14 ਰੁਪਏ ਤੱਕ ਸਸਤਾ ਹੋ ਸਕਦਾ ਹੈ ।

Exit mobile version