ਨਕਲੀ ਖੋਆ

ਤਿਉਹਾਰ ਤੋਂ ਪਹਿਲਾਂ ਅੰਮ੍ਰਿਤਸਰ ‘ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, 337 ਕਿੱਲੋ ਨਕਲੀ ਖੋਆ ਜ਼ਬਤ

ਚੰਡੀਗੜ੍ਹ, 03 ਨਵੰਬਰ 2023: ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਫੂਡ ਸੇਫਟੀ ਵਿਭਾਗ (Food Safety Department) ਨੇ ਵੱਡੀ ਕਾਰਵਾਈ ਕੀਤੀ ਹੈ। ਕਮਿਸ਼ਨਰ ਫੂਡ ਸੇਫਟੀ ਪੰਜਾਬ ਆਈ.ਏ.ਐਸ ਡਾ.ਅਭਿਨਵ ਤ੍ਰਿਖਾ ਦੀਆਂ ਹਦਾਇਤਾਂ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੇ ਹੁਕਮਾਂ ਅਨੁਸਾਰ ਅੱਜ ਦੇਰ ਸ਼ਾਮ ਪਿੰਡ ਮਾਨਾਵਾਲਾ, ਅੰਮ੍ਰਿਤਸਰ ਵਿਖੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਕੁਲਦੀਪ ਸਿੰਘ ਨੂੰ ਗ੍ਰਾਈਂਡਰ ਦੀ ਮੱਦਦ ਨਾਲ ਸਕਿਮਡ ਮਿਲਕ ਪਾਊਡਰ ਅਤੇ ਵਨਸਪਤੀ ਮਿਲਾ ਕੇ ਨਕਲੀ ਖੋਆ ਬਣਾਉਂਦਾ ਸੀ।

ਛਾਪੇਮਾਰੀ ਸਮੇਂ ਉਸ ਕੋਲ ਕੁੱਲ 287 ਕਿਲੋ ਨਕਲੀ ਖੋਆ ਸੀ, ਜਿਸ ਨੂੰ ਟੀਮ ਨੇ ਮੌਕੇ ‘ਤੇ ਨਸ਼ਟ ਕਰ ਦਿੱਤਾ ਅਤੇ ਟੀਮ ਨੇ ਕੁੱਲ 149 ਕਿਲੋ ਵਨਸਪਤੀ ਬਰਾਮਦ ਕੀਤੀ, ਜੋ ਕਿ ਖੋਆ ਬਣਾਉਣ ‘ਚ ਮਿਲਾਵਟ ਵਜੋਂ ਵਰਤੀ ਜਾਂਦੀ ਸੀ।

ਇੱਕ ਹੋਰ ਵਿਅਕਤੀ ਦੇਸਾ ਸਿੰਘ ਮਾਨਵਾਲਾ ਪਿੰਡ ਵਿੱਚ ਐਸਐਮਪੀ ਅਤੇ ਬਨਸਪਤੀ ਦੀ ਵਰਤੋਂ ਕਰਕੇ ਖੋਆ ਬਣਾ ਰਿਹਾ ਸੀ। ਫੂਡ ਸੇਫਟੀ ਵਿਭਾਗ (Food Safety Department) ਦੀ ਛਾਪੇਮਾਰੀ ਦੌਰਾਨ 50 ਕਿਲੋ ਨਕਲੀ ਖੋਆ ਮੌਜੂਦ ਪਾਇਆ ਗਿਆ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਟੀਮ ਵੱਲੋਂ 18 ਕਿਲੋ ਸਕਿਮਡ ਮਿਲਕ ਪਾਊਡਰ ਅਤੇ 10 ਕਿਲੋ ਵਨਸਪਤੀ ਜ਼ਬਤ ਕੀਤੀ ਗਈ, ਜੋ ਕਿ ਖੋਆ ਬਣਾਉਣ ‘ਚ ਮਿਲਾਵਟ ਵਜੋਂ ਵਰਤੀ ਜਾਂਦੀ ਸੀ। ਕੁੱਲ 337 ਕਿਲੋ ਖੋਆ ਨਸ਼ਟ ਕੀਤਾ ਗਿਆ ਹੈ | ਇਸ ਦੇ ਨਾਲ ਹੀ ਦੋਵੇਂ ਅਹਾਤਿਆਂ ‘ਤੇ ਮਿਕਸਰ ਗ੍ਰਾਈਂਡਰ ਵੀ ਸੀਲ ਕੀਤੇ ਗਏ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਪੋਕੇ ਦੇ ਐਸਐਚਓ ਯਾਦਵਿੰਦਰ ਸਿੰਘ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਅਤੇ ਮੌਕੇ ’ਤੇ 6 ਸੈਂਪਲ ਵੀ ਕਬਜ਼ੇ ਵਿੱਚ ਲਏ ਗਏ।

Scroll to Top