India

ਭਾਰਤ ਨੂੰ ਉਸਦੇ ਹੀ ਘਰ ‘ਚ ਹਰਾਉਣਾ ਇੰਗਲੈਂਡ ‘ਚ ਐਸ਼ੇਜ਼ ਜਿੱਤਣ ਤੋਂ ਵੱਡਾ: ਸਟੀਵ ਸਮਿਥ

ਚੰਡੀਗੜ੍ਹ, 6 ਫਰਵਰੀ 2023: ਭਾਰਤ (India) ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ 9 ਫਰਵਰੀ ਨੂੰ ਨਾਗਪੁਰ ‘ਚ ਹੋਵੇਗਾ। ਟੈਸਟ ਮੈਚ ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਨੇ ਟੀਮ ਦਾ ਵੀਡੀਓ ਜਾਰੀ ਕੀਤਾ ਹੈ। ਇਸ ‘ਚ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਦੱਸਿਆ ਕਿ ਇਹ ਸੀਰੀਜ਼ ਉਨ੍ਹਾਂ ਲਈ ਕਿੰਨੀ ਮਹੱਤਵਪੂਰਨ ਹੈ।

ਇਸ ਦੌਰਾਨ ਸਟੀਵ ਸਮਿਥ (Steve Smith) ਨੇ ਕਿਹਾ ਕਿ ਭਾਰਤ (India) ਨੂੰ ਘਰ ‘ਚ ਹਰਾਉਣਾ ਇੰਗਲੈਂਡ ‘ਚ ਐਸ਼ੇਜ਼ ਜਿੱਤਣ ਤੋਂ ਵੱਡਾ ਹੈ। ਇਹੀ ਨਹੀਂ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਕਿ ਦੁਨੀਆ ਦੇ ਭਾਰਤ ਦੇ ਸਰਵੋਤਮ ਸਪਿਨਰਾਂ ਦੇ ਸਾਹਮਣੇ ਖੇਡਣਾ ਹਮੇਸ਼ਾ ਚੁਣੌਤੀਪੂਰਨ ਰਿਹਾ ਹੈ।

ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਕਿਹਾ ਕਿ ਭਾਰਤ ‘ਚ ਟੈਸਟ ਸੀਰੀਜ਼ ਖੇਡਣਾ ਸਾਡੇ ਲਈ ਬਹੁਤ ਖਾਸ ਹੋਵੇਗਾ। ਭਾਰਤ ਦੇ ਹਾਲਾਤ ਸਾਡੇ ਘਰ ਨਾਲੋਂ ਬਿਲਕੁਲ ਵੱਖਰੇ ਹਨ। ਇਹ ਸੀਰੀਜ਼ ਆਸਟ੍ਰੇਲੀਆਈ ਕ੍ਰਿਕਟ ਲਈ ਹਮੇਸ਼ਾ ਵੱਡੀ ਅਤੇ ਮਹੱਤਵਪੂਰਨ ਰਹੀ ਹੈ। ਭਾਰਤੀ ਟੀਮ ਘਰੇਲੂ ਮੈਦਾਨ ‘ਤੇ ਵੀ ਕਾਫੀ ਮਜ਼ਬੂਤ ​​ਹੈ।

ਸਟਾਰਕ ਨੇ ਅੱਗੇ ਕਿਹਾ ਕਿ ਇਕ ਪਾਸੇ ਤੁਹਾਡੇ ਕੋਲ ਏਸ਼ੇਜ਼ ਦਾ ਪੂਰਾ ਇਤਿਹਾਸ ਹੈ ਜਿੱਥੇ ਤੁਸੀਂ ਇੰਗਲੈਂਡ ਨੂੰ ਉਨ੍ਹਾਂ ਦੇ ਘਰ ‘ਤੇ ਹਰਾਇਆ ਸੀ। ਦੂਜੇ ਪਾਸੇ ਭਾਰਤ ਦੇ ਘਰ ਬਾਰਡਰ-ਗਾਵਸਕਰ ਟਰਾਫੀ। ਜਿੱਥੇ ਤੁਸੀਂ ਸਿਰਫ ਇੱਕ ਵਾਰ ਜਿੱਤ ਸਕਦੇ ਹੋ |

Scroll to Top