BCCI

BCCI ਜਾਰੀ ਕਰੇਗੀ ਵਿਸ਼ਵ ਕੱਪ 2023 ਲਈ 4 ਲੱਖ ਟਿਕਟਾਂ, ਭਲਕੇ ਖਰੀਦ ਸਕਗੋ ਟਿਕਟਾਂ

ਚੰਡੀਗੜ੍ਹ, 07 ਸਤੰਬਰ 2023: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿਸ਼ਵ ਕੱਪ ਲਈ 4 ਲੱਖ ਟਿਕਟਾਂ ਜਾਰੀ ਕਰੇਗਾ। ਪ੍ਰਸ਼ੰਸਕ 8 ਸਤੰਬਰ ਨੂੰ ਰਾਤ 8 ਵਜੇ ਤੋਂ ਇਹ ਟਿਕਟਾਂ ਖਰੀਦ ਸਕਣਗੇ। ਵਿਸ਼ਵ ਕੱਪ ਲਈ ਭਾਰਤ ਦੇ ਮੈਚਾਂ ਦੀਆਂ ਟਿਕਟਾਂ 10 ਮਿੰਟਾਂ ਵਿੱਚ ਹੀ ਵਿਕ ਗਈਆਂ। ਕਈ ਪ੍ਰਸ਼ੰਸਕਾਂ ਨੂੰ ਟਿਕਟ ਖਰੀਦਣ ਦਾ ਮੌਕਾ ਵੀ ਨਹੀਂ ਮਿਲ ਸਕਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇੰਟਰਨੈੱਟ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

ਨਾਰਾਜ਼ਗੀ ਤੋਂ ਬਾਅਦ ਬੀਸੀਸੀਆਈ ਨੇ ਕਿਹਾ ਕਿ ਪ੍ਰਸ਼ੰਸਕ ਹੀ ਭਾਰਤ ਵਿੱਚ ਕ੍ਰਿਕਟ ਦੀ ਅਸਲ ਜ਼ਿੰਦਗੀ ਹਨ। ਇਸ ਦੇ ਮੱਦੇਨਜ਼ਰ ਬੋਰਡ ਨੇ ਟੂਰਨਾਮੈਂਟ ਲਈ ਵਾਧੂ ਟਿਕਟਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪੂਰਾ ਟੂਰਨਾਮੈਂਟ ਭਾਰਤ ਵਿੱਚ ਹੀ ਹੋਣਾ ਹੈ।

ਸਟੇਟ ਐਸੋਸੀਏਸ਼ਨ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਗਿਆ ਫੈਸਲਾ ਮੀਡੀਆ ਰਿਲੀਜ਼ ਜਾਰੀ ਕਰਦੇ ਹੋਏ, ਬੀਸੀਸੀਆਈ ਨੇ ਕਿਹਾ ਕਿ ਬੋਰਡ 8 ਸਤੰਬਰ ਨੂੰ ਟਿਕਟਾਂ ਦੀ ਵਿਕਰੀ ਲਈ ਇੱਕ ਨਵਾਂ ਪੜਾਅ ਸ਼ੁਰੂ ਕਰੇਗਾ। ਬੋਰਡ ਨੇ ਕਿਹਾ, ‘ਵਿਸ਼ਵ ਕੱਪ ਦੀਆਂ ਟਿਕਟਾਂ ਦੀ ਕਾਫੀ ਮੰਗ ਹੈ, ਜਿਸ ਕਾਰਨ ਪ੍ਰਸ਼ੰਸਕਾਂ ਨੂੰ ਟਿਕਟਾਂ ਨਹੀਂ ਮਿਲ ਸਕੀਆਂ। ਇਸ ਦੇ ਮੱਦੇਨਜ਼ਰ ਬੋਰਡ ਨੇ ਮੇਜ਼ਬਾਨ ਰਾਜ ਸੰਘ ਨਾਲ ਗੱਲ ਕੀਤੀ ਅਤੇ ਕਰੀਬ 4 ਲੱਖ ਟਿਕਟਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ।

ਦੀ ਅਧਿਕਾਰਤ ਵੈੱਬਸਾਈਟ ਤੋਂ ਟਿਕਟਾਂ ਖਰੀਦ ਸਕਣਗੇ BCCI ਨੇ ਕਿਹਾ, ‘ਕ੍ਰਿਕਟ ਵਿਸ਼ਵ ਕੱਪ ਦੀ ਆਮ ਟਿਕਟਾਂ ਦੀ ਵਿਕਰੀ 8 ਸਤੰਬਰ ਨੂੰ ਰਾਤ 8 ਵਜੇ ਸ਼ੁਰੂ ਹੋਵੇਗੀ। ਪ੍ਰਸ਼ੰਸਕ ICC ਦੀ ਅਧਿਕਾਰਤ ਵੈੱਬਸਾਈਟ https://tickets.cricketworldcup.com/ ਤੋਂ ਟਿਕਟਾਂ ਖਰੀਦ ਸਕਣਗੇ। ਇਸ ਤੋਂ ਬਾਅਦ ਵੀ ਜੇਕਰ ਲੋੜ ਪਈ ਤਾਂ ਪ੍ਰਸ਼ੰਸਕਾਂ ਨੂੰ ਟਿਕਟਾਂ ਦੀ ਵਿਕਰੀ ਦੇ ਅਗਲੇ ਪੜਾਅ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

 

Scroll to Top