Site icon TheUnmute.com

ਰਾਹੁਲ ਦ੍ਰਾਵਿੜ ਨੂੰ ਭਾਰਤੀ ਟੀਮ ਦੇ ਮੁੱਖ ਕੋਚ ਵਜੋਂ ਬਰਕਰਾਰ ਰੱਖਣ ਦੀ ਤਿਆਰੀ ‘ਚ BCCI

Rahul Dravid

ਚੰਡੀਗੜ੍ਹ, 29 ਨਵੰਬਰ 2023: ਅਜਿਹੀਆਂ ਚਰਚਾਵਾਂ ਹਨ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਰਾਹੁਲ ਦ੍ਰਾਵਿੜ (Rahul Dravid) ਨੂੰ ਭਾਰਤੀ ਟੀਮ ਦੇ ਮੁੱਖ ਕੋਚ ਵਜੋਂ ਬਰਕਰਾਰ ਰੱਖਣਾ ਚਾਹੁੰਦਾ ਹੈ। ਬੋਰਡ ਦ੍ਰਾਵਿੜ ਨੂੰ ਦੋ ਸਾਲ ਦੇ ਐਕਸਟੈਂਸ਼ਨ ਦੀ ਪੇਸ਼ਕਸ਼ ਕਰ ਸਕਦਾ ਹੈ। ਵਿਸ਼ਵ ਕੱਪ ਫਾਈਨਲ ਦੇ ਨਾਲ ਹੀ ਦ੍ਰਾਵਿੜ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ ਅਤੇ ਬੋਰਡ ਨੇ ਉਸ ਸਮੇਂ ਤੱਕ ਉਨ੍ਹਾਂ ਨੂੰ ਕੋਈ ਨਵਾਂ ਆਫਰ ਨਹੀਂ ਦਿੱਤਾ ਸੀ।

ਭਾਰਤੀ ਟੀਮ 10 ਦਸੰਬਰ 2023 ਤੋਂ 7 ਜਨਵਰੀ 2024 ਦਰਮਿਆਨ ਤਿੰਨ ਟੀ-20, ਤਿੰਨ ਵਨਡੇ ਅਤੇ ਦੋ ਟੈਸਟ ਮੈਚਾਂ ਲਈ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਬੋਰਡ ਚਾਹੁੰਦਾ ਹੈ ਕਿ ਦ੍ਰਾਵਿੜ ਇਸ ਦੌਰੇ ‘ਤੇ ਭਾਰਤ ਦਾ ਕੋਚ ਬਣੇ।

ਰਿਪੋਰਟ ਮੁਤਾਬਕ ਦੱਖਣੀ ਅਫਰੀਕਾ ਦੌਰੇ ਲਈ ਦ੍ਰਾਵਿੜ (Rahul Dravid) ਦੇ ਨਾਲ-ਨਾਲ ਉਸ ਦੇ ਸਹਿਯੋਗੀ ਸਟਾਫ ਦੇ ਸਾਰੇ ਮੈਂਬਰਾਂ ਲਈ ਯਾਤਰਾ ਦਸਤਾਵੇਜ਼ ਤਿਆਰ ਕਰ ਲਏ ਗਏ ਹਨ। ਵੀਵੀਐਸ ਲਕਸ਼ਮਣ ਦੀ ਕੋਚਿੰਗ ਟੀਮ ਲਈ ਵੀਜ਼ਾ ਤਿਆਰ ਕਰ ਲਿਆ ਗਿਆ ਹੈ। ਜੇਕਰ ਦ੍ਰਾਵਿੜ ਤਿਆਰ ਨਹੀਂ ਹੁੰਦੇ ਹਨ ਤਾਂ ਅਜਿਹੀ ਸਥਿਤੀ ‘ਚ ਲਕਸ਼ਮਣ ਅਤੇ ਉਨ੍ਹਾਂ ਦੀ ਕੋਚਿੰਗ ਟੀਮ ਨੂੰ ਦੱਖਣੀ ਅਫਰੀਕਾ ਭੇਜਿਆ ਜਾਵੇਗਾ।

ਸੂਤਰ ਮੁਤਾਬਕ ਸਮਝੌਤੇ ‘ਤੇ ਕੰਮ ਕੀਤਾ ਜਾਵੇਗਾ ਪਰ ਫਿਲਹਾਲ ਦੱਖਣੀ ਅਫਰੀਕਾ ਦੌਰਾ ਮਹੱਤਵਪੂਰਨ ਹੈ। ਜੇਕਰ ਦ੍ਰਾਵਿੜ ਦੱਖਣੀ ਅਫਰੀਕਾ ਦੌਰੇ ‘ਤੇ ਟੀ-20 ਸੀਰੀਜ਼ ਲਈ ਨਹੀਂ ਜਾਂਦੇ ਹਨ, ਤਾਂ ਵੀ ਉਹ ਵਨਡੇ ਟੀਮ ਨਾਲ ਜੁੜ ਸਕਦੇ ਹਨ।

Exit mobile version