July 2, 2024 9:13 pm
BCCI Awards

BCCI Awards: ਬੱਲੇਬਾਜ਼ ਸ਼ੁਭਮਨ ਗਿੱਲ ਸਾਲ 2023 ਦਾ ਸਰਵੋਤਮ ਭਾਰਤੀ ਖਿਡਾਰੀ ਬਣਿਆ

ਚੰਡੀਗੜ੍ਹ, 23 ਜਨਵਰੀ 2024: ਬੀਸੀਸੀਆਈ ਦੇ ਸਾਲਾਨਾ ਪੁਰਸਕਾਰ ਮੰਗਲਵਾਰ ਨੂੰ ਹੈਦਰਾਬਾਦ ਵਿੱਚ ਵੰਡੇ ਗਏ। 2019 ਤੋਂ ਬਾਅਦ ਪਹਿਲੀ ਵਾਰ ਬੋਰਡ ਨੇ ਖਿਡਾਰੀਆਂ ਨੂੰ ਪੁਰਸਕਾਰ ਦਿੱਤੇ ਗਏ ਹਨ। ਬੀਸੀਸੀਆਈ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਤੋਂ ਪਹਿਲਾਂ ਸਮਾਗਮ ਕਰਵਾਇਆ । ਸਮਾਗਮ ‘ਚ ਹਿੱਸਾ ਲੈਣ ਲਈ ਭਾਰਤੀ ਟੈਸਟ ਟੀਮ ਦੇ ਸਾਰੇ ਖਿਡਾਰੀ ਪਹੁੰਚੇ। ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਵੀ ਖਿਡਾਰੀਆਂ ਦੇ ਨਾਲ ਪਹੁੰਚੇ। ਸ਼ੁਭਮਨ ਗਿੱਲ (BCCI Awards) ਨੂੰ ਸਾਲ2022-2023 ਲਈ ਭਾਰਤ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਮੁਹੰਮਦ ਸ਼ਮੀ ਨੂੰ 2019-20 ਲਈ, ਰਵੀਚੰਦਰਨ ਅਸ਼ਵਿਨ ਨੂੰ 2020-21 ਲਈ ਅਤੇ ਜਸਪ੍ਰੀਤ ਬੁਮਰਾਹ ਨੂੰ 2021-22 ਲਈ ਇਹ ਪੁਰਸਕਾਰ ਦਿੱਤਾ ਗਿਆ।

ਬੀਬੀ ਖਿਡਾਰਨ ਵਿੱਚ ਦੀਪਤੀ ਸ਼ਰਮਾ ਨੂੰ 2023 ਦੀ ਸਰਵੋਤਮ ਖਿਡਾਰਨ ਚੁਣਿਆ ਗਿਆ। ਇਹ ਪੁਰਸਕਾਰ 2020 ਤੋਂ 2022 ਲਈ ਏਕੀਕ੍ਰਿਤ ਸੀ। ਸਮ੍ਰਿਤੀ ਮੰਧਾਨਾ ਨੂੰ 2020-22 ਲਈ ਸਰਵੋਤਮ ਖਿਡਾਰੀ ਚੁਣਿਆ ਗਿਆ। ਜਦੋਂ ਕਿ ਦੀਪਤੀ ਸ਼ਰਮਾ ਨੂੰ 2019-20 ਲਈ ਪੁਰਸਕਾਰ ਮਿਲਿਆ।

ਮਹਾਨ ਖਿਡਾਰੀ ਫਾਰੂਕ ਇੰਜੀਨੀਅਰ ਨੂੰ ਕਰਨਲ ਸੀਏਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ। ਉਸਨੇ ਭਾਰਤ ਲਈ 46 ਟੈਸਟ ਅਤੇ ਪੰਜ ਵਨਡੇ ਖੇਡੇ। 1961 ਅਤੇ 1975 ਦੇ ਵਿਚਕਾਰ, ਉਸਨੇ ਟੈਸਟ ਵਿੱਚ 2611 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਦੋ ਸੈਂਕੜੇ ਅਤੇ 16 ਅਰਧ ਸੈਂਕੜੇ ਲਗਾਏ।