BCCI Annual Contract

BCCI Annual Contract: BCCI ਦੇ ਇਕਰਾਰਨਾਮੇ ‘ਚ ਸ਼੍ਰੇਅਸ ਅਈਅਰ ਤੇ ਈਸ਼ਾਨ ਕਿਸ਼ਨ ਦੀ ਵਾਪਸੀ, ਜਾਣੋ ਸ਼੍ਰੇਣੀਆਂ

ਚੰਡੀਗੜ੍ਹ, 21 ਅਪ੍ਰੈਲ 2025: BCCI Annual Contract: ਭਾਰਤੀ ਕ੍ਰਿਕਟ ਬੋਰਡ (BCCI) ਨੇ ਸਾਲ 2024-2025 ਲਈ ਖਿਡਾਰੀਆਂ ਦੇ ਸਾਲਾਨਾ ਇਕਰਾਰਨਾਮੇ ਦਾ ਐਲਾਨ ਕੀਤਾ ਹੈ। ਇਸ ਇਕਰਾਰਨਾਮੇ ‘ਚ ਚਾਰ ਖਿਡਾਰੀਆਂ ਨੂੰ ਏ+ ਗ੍ਰੇਡ ‘ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਛੇ ਖਿਡਾਰੀਆਂ ਨੂੰ ਏ ਗ੍ਰੇਡ ‘ਚ ਰੱਖਿਆ ਗਿਆ ਹੈ। ਪੰਜ ਖਿਡਾਰੀ ਬੀ-ਗ੍ਰੇਡ ‘ਚ ਰੱਖਿਆ ਗਿਆ ਹੈ ਅਤੇ 19 ਖਿਡਾਰੀ ਸੀ ਗ੍ਰੇਡ ‘ਚ ਹਨ। ਨਿਤੀਸ਼ ਰੈੱਡੀ, ਹਰਸ਼ਿਤ ਰਾਣਾ, ਅਭਿਸ਼ੇਕ ਸ਼ਰਮਾ ਅਤੇ ਵਰੁਣ ਚੱਕਰਵਰਤੀ ਨੂੰ ਪਹਿਲੀ ਵਾਰ ਬੀਸੀਸੀਆਈ ਦੇ ਕੇਂਦਰੀ ਇਕਰਾਰਨਾਮੇ ‘ਚ ਜਗ੍ਹਾ ਮਿਲੀ ਹੈ। ਇਨ੍ਹਾਂ ਸਾਰਿਆਂ ਨੂੰ ਗ੍ਰੇਡ-ਸੀ ‘ਚ ਰੱਖਿਆ ਗਿਆ ਹੈ।

ਇਸ ਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਫਾਇਦਾ ਹੋਇਆ ਹੈ। ਪੰਤ ਨੂੰ ਗ੍ਰੇਡ-ਬੀ ਤੋਂ ਗ੍ਰੇਡ-ਏ ਵਿੱਚ ਤਰੱਕੀ ਦਿੱਤੀ ਹੈ। ਇਸ ਕੇਂਦਰੀ ਇਕਰਾਰਨਾਮੇ ਦੀ ਸਭ ਤੋਂ ਵੱਡੀ ਖ਼ਬਰ ਇਸ ਸੂਚੀ ‘ਚ ਈਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਦੀ ਵਾਪਸੀ ਹੈ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੂੰ ਬੀਸੀਸੀਆਈ ਦੇ ਕੇਂਦਰੀ ਇਕਰਾਰਨਾਮਿਆਂ ਦੀ ਏ+ ਸ਼੍ਰੇਣੀ ‘ਚ ਬਰਕਰਾਰ ਰੱਖਿਆ ਗਿਆ ਹੈ।

ਇਕਰਾਰਨਾਮੇ ਦੀ ਪੂਰੀ ਸ਼੍ਰੈਣੀਆਂ (BCCI Annual Contract List)

ਸ਼੍ਰੇਣੀ ਏ+ : ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ

ਸ਼੍ਰੇਣੀ ਏ: ਮੁਹੰਮਦ ਸਿਰਾਜ, ਕੇਐਲ ਰਾਹੁਲ, ਸ਼ੁਭਮਨ ਗਿੱਲ, ਹਾਰਦਿਕ ਪੰਡਯਾ, ਮੁਹੰਮਦ ਸ਼ਮੀ, ਰਿਸ਼ਭ ਪੰਤ

ਸ਼੍ਰੇਣੀ ਬੀ: ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ, ਅਕਸ਼ਰ ਪਟੇਲ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ

ਸ਼੍ਰੇਣੀ ਸੀ: ਰਿੰਕੂ ਸਿੰਘ, ਤਿਲਕ ਵਰਮਾ, ਰੁਤੂਰਾਜ ਗਾਇਕਵਾੜ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਮੁਕੇਸ਼ ਕੁਮਾਰ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਪ੍ਰਸੀਦ ਕ੍ਰਿਸ਼ਨ, ਰਜਤ ਪਾਟੀਦਾਰ, ਧਰੁਵ ਜੁਰੇਲ, ਸਰਫਰਾਜ਼ ਖਾਨ, ਨਿਤੀਸ਼ ਕੁਮਾਰ ਰੈੱਡੀ, ਈਸ਼ਾਨ ਕਿਸ਼ਨ, ਅਭਿਸ਼ੇਕ ਵਰਮਾ, ਅਭਿਸ਼ੇਕ ਵਰਮਾ, ਹਰੀਸ਼ ਵਰਮਾ, ਹਰੀਸ਼ ਵਰਮਾ।

Read More: IPL 2025: ਵਿਰਾਟ ਕੋਹਲੀ ਦੇ ਜਸ਼ਨ ਦੇ ਅੰਦਾਜ਼ ‘ਤੇ ਭੜਕੇ ਸ਼੍ਰੇਅਸ ਅਈਅਰ, ਕੀ ਹੈ ਪੂਰਾ ਮਾਮਲਾ ?

Scroll to Top