ਚੰਡੀਗੜ੍ਹ, 22 ਜੁਲਾਈ 2024: ਅਗਾਮੀ ਪੈਰਿਸ ਓਲੰਪਿਕ 2024 (Paris Olympics 2024) ਸ਼ੁਰੂ ਹੋਣ ‘ਚ ਕੁਝ ਹੀ ਦਿਨ ਬਾਕੀ ਹਨ | ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਭਾਰਤੀ ਓਲੰਪਿਕ ਸੰਘ (IOA) ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਨੇ ਸ਼ੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਬੀਸੀਸੀਆਈ ਬੋਰਡ ਆਈਓਏ ਨੂੰ 8.5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ | ਬੀਸੀਸੀਆਈ ਪੈਰਿਸ ਓਲੰਪਿਕ 2024
‘ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸਾਡੇ ਐਥਲੀਟਾਂ ਦਾ ਸਮਰਥਨ ਕਰੇਗਾ। ਜਿਕਰਯੋਗ ਹੈ ਕਿ ਪੈਰਿਸ ਓਲੰਪਿਕ ਲਈ ਭਾਰਤ 117 ਖਿਡਾਰੀਆਂ ਦਾ ਦਲ ਭੇਜੇਗਾ |
Read More: Hockey: ਭਾਰਤੀ ਹਾਕੀ ਟੀਮ ਦੇ ਦਿੱਗਜ ਗੋਲਕੀਪਰ ਪੀਆਰ ਸ਼੍ਰੀਜੇਸ਼ ਵੱਲੋਂ ਸੰਨਿਆਸ ਦਾ ਐਲਾਨ