July 2, 2024 10:10 pm
Chetan Sharma

BCCI ਵੱਲੋਂ ਨਵੀਂ ਚੋਣ ਕਮੇਟੀ ਦਾ ਐਲਾਨ, ਚੇਤਨ ਸ਼ਰਮਾ ਮੁੜ ਬਣੇ ਚੋਣ ਕਮੇਟੀ ਦੇ ਚੇਅਰਮੈਨ

ਚੰਡੀਗੜ੍ਹ 07 ਜਨਵਰੀ 2023: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਨਵੀਂ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਚੇਤਨ ਸ਼ਰਮਾ (Chetan Sharma) ਨੂੰ ਇਕ ਵਾਰ ਫਿਰ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ | ਉਨ੍ਹਾਂ ਤੋਂ ਇਲਾਵਾ ਸ਼ਿਵ ਸੁੰਦਰ ਦਾਸ, ਸੁਬਰਤੋ ਬੈਨਰਜੀ, ਸਲਿਲ ਅੰਕੋਲਾ ਅਤੇ ਸ਼੍ਰੀਧਰਨ ਸ਼ਰਤ ਦੇ ਨਾਵਾਂ ਦੀ ਅਰਜ਼ੀਆਂ ਪ੍ਰਾਪਤ ਹੋਈਆਂ ਸਨ |

ਬੀਸੀਸੀਆਈ ਨੂੰ ਚੋਣਕਾਰ ਦੇ ਅਹੁਦੇ ਲਈ 600 ਤੋਂ ਵੱਧ ਉਮੀਦਵਾਰਾਂ ਦੀਆਂ ਅਰਜ਼ੀਆਂ ਮਿਲੀਆਂ ਸਨ। ਚੋਣ ਕਮੇਟੀ ਦੀ ਚੋਣ ਕ੍ਰਿਕਟ ਸਲਾਹਕਾਰ ਕਮੇਟੀ ਕਰਦੀ ਹੈ। ਬੀਸੀਸੀਆਈ ਨੇ ਦੱਸਿਆ ਕਿ ਚੇਤਨ ਸ਼ਰਮਾ ਇੱਕ ਵਾਰ ਫਿਰ ਚੋਣ ਕਮੇਟੀ ਦੇ ਚੇਅਰਮੈਨ ਹੋਣਗੇ।

ਬੋਰਡ ਨੇ ਅੱਗੇ ਦੱਸਿਆ, “ਉਚਿਤ ਵਿਚਾਰ-ਵਟਾਂਦਰੇ ਅਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ, ਸੀਏਸੀ ਨੇ ਨਿੱਜੀ ਇੰਟਰਵਿਊ ਲਈ 11 ਵਿਅਕਤੀਆਂ ਨੂੰ ਸ਼ਾਰਟਲਿਸਟ ਕੀਤਾ ਸੀ । ਇੰਟਰਵਿਊ ਦੇ ਆਧਾਰ ‘ਤੇ ਕਮੇਟੀ ਨੇ ਸੀਨੀਅਰ ਪੁਰਸ਼ ਰਾਸ਼ਟਰੀ ਚੋਣ ਕਮੇਟੀ ਲਈ ਹੇਠ ਲਿਖੇ ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਹੈ| ਜਿਨ੍ਹਾਂ ਵਿੱਚ ਚੇਤਨ ਸ਼ਰਮਾ ( Chetan Sharma), ਸ਼ਿਵ ਸੁੰਦਰ ਦਾਸ, ਸੁਬਰੋਤੋ ਬੈਨਰਜੀ, ਸਲਿਲ ਅੰਕੋਲਾ, ਸ੍ਰੀਧਰਨ ਸ਼ਰਤ ਸ਼ਾਮਲ ਸਨ ।