ਸਪੋਰਟਸ, 30 ਜੁਲਾਈ 2025: ICC T20 latest Ranking: ਆਈਸੀਸੀ ਨੇ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਭਾਰਤ ਦੇ ਸਟਾਰ ਓਪਨਰ ਅਭਿਸ਼ੇਕ ਸ਼ਰਮਾ (Abhishek Sharma) ਟ੍ਰੈਵਿਸ ਹੈੱਡ ਨੂੰ ਪਛਾੜ ਕੇ ਟੀ-20 ‘ਚ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ। ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਨੂੰ ਵੈਸਟਇੰਡੀਜ਼ ਖ਼ਿਲਾਫ ਟੀ-20 ਸੀਰੀਜ਼ ਨਾ ਖੇਡਣ ਦਾ ਨੁਕਸਾਨ ਝੱਲਣਾ ਪਿਆ ਅਤੇ ਉਹ ਇੱਕ ਸਥਾਨ ਖਿਸਕ ਕੇ ਦੂਜੇ ਸਥਾਨ ‘ਤੇ ਆ ਗਏ ਹਨ।
ਹੈੱਡ ਪਿਛਲੇ ਸਾਲ ਟੀ-20 ਵਿਸ਼ਵ ਕੱਪ ਦੌਰਾਨ ਸੂਰਿਆਕੁਮਾਰ ਨੂੰ ਹਟਾ ਕੇ ਸਿਖਰ ‘ਤੇ ਪਹੁੰਚਿਆ ਸੀ। ਹੈੱਡ ਹਾਲ ਹੀ ‘ਚ ਵੈਸਟਇੰਡੀਜ਼ ਵਿਰੁੱਧ ਖੇਡੀ ਗਈ ਟੀ-20 ਸੀਰੀਜ਼ ਤੋਂ ਬਾਹਰ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨੰਬਰ-1 ਸਥਾਨ ਗੁਆਉਣਾ ਪਿਆ।
ਇਹ ਅਭਿਸ਼ੇਕ ਸ਼ਰਮਾ Abhishek Sharma) ਦੇ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ। ਇੰਨਾ ਹੀ ਨਹੀਂ, ਭਾਰਤੀ ਖਿਡਾਰੀ ਕੁੱਲ ਨੌਂ ਰੈਂਕਿੰਗਾਂ ‘ਚੋਂ ਪੰਜ ‘ਤੇ ਹਾਵੀ ਹਨ, ਜਿਸ ‘ਚ ਤਿੰਨੋਂ ਫਾਰਮੈਟਾਂ, ਟੈਸਟ, ਵਨਡੇ ਅਤੇ ਟੀ-20 ਦੀਆਂ ਤਿੰਨੋਂ ਸ਼੍ਰੇਣੀਆਂ (ਬੱਲੇਬਾਜ਼, ਗੇਂਦਬਾਜ਼ ਅਤੇ ਆਲਰਾਊਂਡਰ) ਸ਼ਾਮਲ ਹਨ। ਅਭਿਸ਼ੇਕ ਤੋਂ ਇਲਾਵਾ, ਸ਼ੁਭਮਨ ਗਿੱਲ ਵਨਡੇ ‘ਚ ਨੰਬਰ ਇੱਕ ਬੱਲੇਬਾਜ਼ ਹੈ, ਜਦੋਂ ਕਿ ਜਸਪ੍ਰੀਤ ਬੁਮਰਾਹ ਟੈਸਟ ਗੇਂਦਬਾਜ਼ਾਂ ‘ਚ ਨੰਬਰ ਇੱਕ ਹੈ। ਜਦੋਂ ਕਿ, ਰਵਿੰਦਰ ਜਡੇਜਾ ਟੈਸਟ ਆਲਰਾਊਂਡਰਾਂ ‘ਚ ਨੰਬਰ ਇੱਕ ਹੈ ਅਤੇ ਹਾਰਦਿਕ ਪੰਡਯਾ ਟੀ-20 ਆਲਰਾਊਂਡਰਾਂ ‘ਚ ਨੰਬਰ ਇੱਕ ਹੈ।
Read More: IND ਬਨਾਮ ENG: ਇੰਗਲੈਂਡ ਖ਼ਿਲਾਫ ਪੰਜਵਾਂ ਟੈਸਟ ਮੈਚ ਨਹੀਂ ਖੇਡਣਗੇ ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਡੈਬਿਊ ਕਰੇਗਾ ?