July 4, 2024 6:08 pm
Bathinda's Central Jail

ਬਠਿੰਡਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ ‘ਚ, ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਕੈਦੀ ਕੋਲੋਂ ਨਸ਼ੀਲੇ ਪਦਾਰਥ ਬਰਾਮਦ

ਬਠਿੰਡਾ, 10 ਅਪ੍ਰੈਲ 2024: ਬਠਿੰਡਾ ਦੀ ਕੇਂਦਰੀ ਜੇਲ੍ਹ (Bathinda’s Central Jail) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਜੇਲ੍ਹ ਵਿੱਚ ਇੱਕ ਕੈਦੀ ਦੀ ਘਰਵਾਲੀ ਅਤੇ ਇੱਕ ਹੋਰ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੱਪੜਿਆਂ ‘ਚ ਲੁਕਾ ਕੇ ਲਿਆਂਦਾ ਚਿੱਟੇ ਦਾ ਨਸ਼ੀਲਾ ਪਦਾਰਥ ਕੈਦੀ ਨੂੰ ਦਿੱਤਾ |

ਜੇਲ੍ਹ (Bathinda’s Central Jail) ਅਧਿਕਾਰੀਆਂ ਵੱਲੋਂ ਕੱਪੜਿਆਂ ਦੀ ਜਾਂਚ ਕਰਨ ਉਪਰੰਤ ਸਹਾਇਕ ਜੇਲ੍ਹ ਸੁਪਰਡੈਂਟ ਸਿਕੰਦਰ ਸਿੰਘ ਦੀ ਸ਼ਿਕਾਇਤ ਤੇ ਹਵਾਲਾਤੀ ਅਮਰੀਕ ਸਿੰਘ ਉਸ ਦੀ ਘਰਵਾਲੀ ਸੁਖਮੰਦਰ ਕੌਰ ਅਤੇ ਰਿਸ਼ਤੇਦਾਰ ਗੁਰਦੇਵ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ | ਹਵਾਲਾਤੀ ਅਮਰੀਕ ਸਿੰਘ ਖ਼ਿਲਾਫ਼ ਥਾਣਾ ਵਾਲਿਆਂਵਾਲੀ ਵਿਖੇ ਐਨਡੀਪੀਐੱਸ ਐਕਟ ਸਹਿਤ ਮਾਮਲਾ ਦਰਜ ਕੀਤਾ ਹੈ |