12 ਜੂਨ 2025: ਪੰਜਾਬ ਦੀ ਸੋਸ਼ਲ ਮੀਡੀਆ ਪ੍ਰਭਾਵਕ ਕਮਰ ਕੌਰ (kamal kaur) ਉਰਫ਼ ਕੰਚਨ ਤਿਵਾੜੀ ਦੀ ਮੌਤ ਹੋ ਗਈ ਹੈ। ਬੀਤੇ ਦਿਨ ਬੁੱਧਵਾਰ ਨੂੰ ਉਸਦੀ ਲਾਸ਼ ਬਠਿੰਡਾ ਵਿੱਚ ਚੰਡੀਗੜ੍ਹ (chandigarh) ਨੈਸ਼ਨਲ ਹਾਈਵੇਅ ‘ਤੇ ਇੱਕ ਕਾਰ ਪਾਰਕਿੰਗ ਵਿੱਚੋਂ ਮਿਲੀ ਸੀ। ਉਦੋਂ ਉਸਦੀ ਪਛਾਣ ਨਹੀਂ ਹੋ ਸਕੀ ਸੀ।
ਅੱਜ ਇਹ ਖੁਲਾਸਾ ਹੋਇਆ ਕਿ ਇਹ ਲਾਸ਼ ਕਮਲ ਕੌਰ (kamal kaur) ਦੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਮਾਮਲੇ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।
ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ। ਉਹ ਅਕਸਰ ਇੰਸਟਾਗ੍ਰਾਮ ‘ਤੇ ਵਿਵਾਦਪੂਰਨ ਅਤੇ ਅਸ਼ਲੀਲ ਰੀਲਾਂ ਬਣਾਉਂਦੀ ਸੀ। ਇੰਸਟਾਗ੍ਰਾਮ ‘ਤੇ ਉਸਦੇ 3.86 ਲੱਖ ਫਾਲੋਅਰ ਹਨ। ਅੱਤਵਾਦੀ ਅਰਸ਼ ਡੱਲਾ ਨੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਕਮਲ ਕੌਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
Read More: ਬਠਿੰਡਾ ਕ.ਤ.ਲ ਕੇਸ ‘ਚ ਨਵਾਂ ਮੋੜ, ਪੁਲਿਸ ਨੇ ਕਾ.ਬੂ ਕੀਤੇ ਦੋ ਸਾਥੀ