Bathinda : ਪੰਚਾਇਤੀ ਚੋਣਾਂ ਨੂੰ ਲੈ ਕੇ ਸਿਵਿਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਮੁਕੰਮਲ ਪ੍ਰਬੰਧ

14 ਅਕਤੂਬਰ 2024: 15 ਅਕਤੂਬਰ ਨੂੰ ਪੰਜਾਬ ਭਰ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਨਾਂ ਪ੍ਰਬੰਧਾਂ ਦੇ ਚਲਦੇ ਹੀ ਅੱਜ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿੱਚ ਪੰਚਾਇਤੀ ਚੋਣਾਂ ਦੌਰਾਨ ਡਿਊਟੀ ਨਿਭਾਉਣ ਵਾਲੇ ਸਿਵਿਲ ਅਤੇ ਪੁਲਿਸ ਕਰਮਚਾਰੀਆਂ ਨੂੰ ਪ੍ਰਸ਼ਾਸਨ ਵੱਲੋਂ ਬਰੀਫ ਕਰਨ ਉਪਰੰਤ ਪੰਚਾਇਤੀ ਚੋਣਾਂ ਦਾ ਲੋੜੀਦਾ ਸਮਾਨ ਉਪਲਬਧ ਕਰਾਇਆ ਗਿਆ, ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਬਠਿੰਡਾ ਜ਼ਿਲ੍ਹੇ ਵਿੱਚ 9 ਡਿਸਪੈਚ ਸੈਂਟਰ ਬਣਾਏ ਗਏ ਹਨ|

 

ਜਿਲ੍ਹਾਂ ਬਠਿੰਡਾ ਅੰਦਰ 2 ਐਸ.ਪੀ ਅਤੇ 16 ਡੀ.ਐਸ.ਪੀ ਤਾਇਨਾਤ ਕੀਤੇ ਗਏ ਹਨ ਜਿਨਾਂ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹੇ ਦੀ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਨਿਗਰਾਨੀ ਕੀਤੀ ਜਾਵੇਗੀ ਇਸ ਚੋਣ ਦੌਰਾਨ 80 ਪ੍ਰਤੀਸ਼ਤ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ, 1600 ਮੁਲਾਜ਼ਮਾਂ ਦੀ ਤਾਇਨੀਤੀ ਕੀਤੀ ਗਈ ਹੈ ਇਸ ਤੋਂ ਇਲਾਵਾ 150 ਦੇ ਕਰੀਬ ਮੁਲਾਜ਼ਮ ਚੰਡੀਗੜ੍ਹ ਤੋਂ ਤਾਇਨਾਤ ਕੀਤੇ ਗਏ ਹਨ।

 

ਜ਼ਿਲ੍ਹੇ ਵਿੱਚ ਸਭ ਤੋਂ ਵੱਧ ਅਤੀ ਸੰਵੇਦਨਸ਼ੀਲ 74 ਥਾਵਾਂ ਹਨ ਅਤੇ ਸੰਵੇਦਨਸ਼ੀਲ 73 ਥਾਵਾਂ ਚੁਣੀਆਂ ਗਈਆਂ ਹਨ ਜਿੱਥੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਇਸ ਤੋਂ ਇਲਾਵਾ 26 ਫਲਾਇੰਗ ਸਕਾਡ ਟੀਮਾਂ ਬਣਾਈਆਂ ਗਈਆਂ ਹਨ ਜੋ ਜ਼ਿਲ਼੍ਹੇ ਵਿੱਚ ਲਗਾਤਾਰ ਕੰਮ ਕਰਨਗੀਆਂ ਜ਼ਿਲ਼੍ਹੇ ਦੇ ਪੁਲਿਸ ਕੰਟਰੋਲ ਰੂਮ ਤੋਂ ਹਰ ਇੱਕ ਘੰਟੇ ਬਾਅਦ ਅਪਡੇਟ ਲਈ ਜਾ ਰਹੀ ਹੈ, ਜੇਕਰ ਅਣਸੁਖਾਵੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਤੇ ਸੂਚਿਤ ਕੀਤਾ ਜਾ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਦੇ ਇਸ਼ਤਿਹਾਰ ਨੂੰ ਲੋਕ ਸ਼ਾਂਤੀ ਪੂਰਵਕ ਆਪਣਾ ਵੋਟ ਪਾ ਕੇ ਮਨਾਉਣ|

Scroll to Top