29 ਨਵੰਬਰ 2024: ਅੱਜ ਬਠਿੰਡਾ (bathinda) ਦੇ ਸਿਵਿਲ ਹਸਪਤਾਲ (civil hospital) ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ( balbir singh) ਪਹੁੰਚੇ, ਜਿਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਮਰੀਜ਼ ਸਾਡੇ ਵੀਆਈਪੀ ਹਨ ਇੱਥੇ ਨਾ ਕੋਈ ਡਾਕਟਰ ਆਈਪੀਏ ਤੇ ਨਾ ਹੀ ਅਸੀਂ ਵੀਆਈਪੀ ਆਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਅਕਸਰ ਮਹੱਲਾ ਕਲੀਨਿਕਾਂ ਦੇ ਵਿੱਚ ਜਾਂ ਹਸਪਤਾਲਾਂ ਦੇ ਵਿੱਚ ਜਾ ਕੇ ਦੌਰਾ ਕੀਤਾ ਜਾ ਰਿਹਾ ਤੇ ਉੱਥੇ ਕਿਸੇ ਚੀਜ਼ ਦੀ ਕਮੀ ਪੇਸ਼ੀ ਹੈ ਤਾਂ ਉਹ ਦੇਖ ਕੇ ਉਸ ਨੂੰ ਦੂਰ ਕੀਤਾ ਜਾ ਰਿਹਾ ਹੈ|
ਡੇਂਗੂ ਦੇ ਬਾਰੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਜਿੱਥੇ ਲਗਾਤਾਰ ਚੈਕਿੰਗ ਵਧਾਈ ਗਈ ਹੈ ਅਤੇ ਡੇਂਗੂ ਹੁਣ ਬਹੁਤ ਜਿਆਦਾ ਖੜ ਚੁੱਕਾ ਹੈ ਉੱਥੇ ਉਹਨਾਂ ਵੱਲੋਂ ਹੁਣ ਪਲੱਸ ਵਨ ਤੇ ਪਲੱਸ ਟੂ ਦੇ ਬੱਚਿਆਂ ਨੂੰ ਵੀ ਉਹਨਾਂ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜੋ ਆਪਣੇ ਘਰ ਦੇ ਅੰਦਰ ਉਹ ਡੇਂਗੂ ਦੇ ਬਾਰੇ ਜਾਂਚ ਕਰ ਸਕਣ|