Bathinda News: ਪੁਲਿਸ ਤੇ ਕਿਸਾਨਾਂ ਵਿਚਕਾਰ ਹੋਏ ਵਿਵਾਦ ਤੋਂ ਬਾਅਦ DC ਦਾ ਵੱਡਾ ਬਿਆਨ ਆਇਆ ਸਾਹਮਣੇ

12 ਨਵੰਬਰ 2024: ਡਿਪਟੀ ਕਮਿਸ਼ਨਰ (Deputy Commissioner) ਬਠਿੰਡਾ ਨੇ ਕਿਹਾ ਕਿ ਪਿਛਲੇ ਦਿਨ ਹੀ ਕਿਸਾਨਾਂ ਨੇ ਉਹਨਾਂ ਦਾ ਦਫਤਰ ਅਤੇ ਘਰ ਘੇਰ ਕੇ ਉਹਨਾਂ ਨਾਲ ਮੀਟਿੰਗ (meeting) ਕੀਤੀ ਸੀ ਜਿਸ ਦੌਰਾਨ ਕਿਸਾਨਾਂ (farmers) ਨੂੰ ਉਹਨਾਂ ਨੇ ਹਰ ਮੰਡੀ (mandi)  ਵਿੱਚੋਂ ਝੋਨਾ ਚੁੱਕਣ ਦਾ ਜਿੱਥੇ ਭਰੋਸਾ ਦਿੱਤਾ ਸੀ, ਅਤੇ ਕਿਸਾਨਾਂ ਨੂੰ ਵੱਖ-ਵੱਖ ਮੰਡੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਸੀ ਕਿ ਕਿਸ ਮੰਡੀ ਵਿੱਚ ਕਿੰਨਾ ਝੋਨਾ ਹੁਣ ਤੱਕ ਚੁੱਕਿਆ ਜਾ ਚੁੱਕਿਆ ਤੇ ਕਿੰਨਾ ਰਹਿੰਦਾ ਹੈ ਡਿਪਟੀ ਕਮਿਸ਼ਨਰ ਨੇ ਮੰਨਿਆ ਕਿ ਇੱਕ ਦੋ ਮੰਡੀਆਂ ਨੂੰ ਛੱਡ ਕੇ ਬਾਕੀ ਮੰਡੀਆਂ ਵਿੱਚ ਨਿਰਵਿਘਨ ਕੰਮ ਚੱਲ ਰਿਹਾ ਹੈ ਅਤੇ ਹਰ ਮੰਡੀ ਵਿੱਚ ਲਿਫਟਿੰਗ ਦੇ ਨਾਲ ਨਾਲ ਝੋਨੇ ਦੀ ਖਰੀਦ ਵੀ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਯੂਨੀਅਨ ਮੰਡੀਆਂ ਵਿੱਚ ਧੱਕੇ ਨਾਲ ਜਿਆਦਾ ਨਵੀਂ ਵਾਲਾ ਝੋਨਾ ਜਬਰਨ ਚਕਾਉਣਾ ਚਾਹੁੰਦਾ ਹਨ ਜਿਸ ਨੂੰ ਲੈ ਕੇ ਹੀ ਪ੍ਰਸ਼ਾਸਨ ਨਾਲ ਵਿਵਾਦ ਹੋ ਰਿਹਾ ਹੈ,

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਏ ਕੇ ਕਲਾਂ ਦੀ ਮੰਡੀ ਵਿੱਚ 4750 ਟਨ ਝੋਨਾ ਆਇਆ ਸੀ, ਉਸ ਵਿੱਚੋਂ 44 00 ਟਨ ਝੋਨਾ ਖਰੀਦ ਕਰ ਲਿਆ ਖਰੀਦ ਕੀਤਾ ਜਾ ਚੁੱਕਿਆ ਹੈ, ਅਤੇ 3200 ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਸੀ,350 ਟਨ ਝੋਨਾ ਮੰਡੀ ਵਿੱਚ ਪਿਆ ਹੋਇਆ ਹੈ ਜਿਸ ਦੀ ਨਵੀਂ ਜਿਆਦਾ ਹੋਣ ਕਾਰਨ ਅਗਲੇ ਦਿਨ ਖਰੀਦ ਕਰਨ ਦਾ ਵਾਅਦਾ ਕੀਤਾ ਸੀ,

ਉਧਰੋਂ ਬਠਿੰਡਾ ਪੁਲਿਸ ਨੇ ਬੀਤੀ ਰਾਤ ਪੁਲਿਸ ਤੇ ਹੋਏ ਹਮਲੇ ਅਤੇ ਖਰੀਦ ਅਧਿਕਾਰੀਆਂ ਨੂੰ ਬੰਧਕ ਬਣਾਉਣ ਦੇ ਮਾਮਲੇ ਵਿੱਚ ਕਿਸਾਨਾਂ ਖਿਲਾਫ ਦੋ ਵੱਖ-ਵੱਖ ਐਫਆਈਆਰ ਦਰਜ ਕਰ ਲਈਆਂ ਹਨ,SP  ਸਿਟੀ ਨੇ ਦੱਸਿਆ ਕਿ ਕਿਸਾਨ ਯੂਨੀਅਨ ਨਾਲ ਕਈ ਵਾਰ ਮੀਟਿੰਗ ਕਰਨ ਤੋਂ ਬਾਅਦ ਵੀ ਅਧਿਕਾਰੀਆਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ, ਜਦੋਂ ਪੁਲਿਸ ਨੇ ਅਧਿਕਾਰੀਆਂ ਨੂੰ ਕਿਸਾਨਾਂ ਤੋਂ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਹਨ, ਉਹਨਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Scroll to Top