Bathinda: ਸਵਾਰੀਆਂ ਨਾਲ ਭਰੀ ਬੱਸ ਡਿੱਗੀ ਨਾਲੇ ‘ਚ, ਕਈ ਜ਼.ਖ਼.ਮੀ

27 ਦਸੰਬਰ 2024: ਵਰਦੇ ਮੀਹ ਦੇ ਵਿਚ ਬਠਿੰਡਾ (bathinda) ‘ਚ ਇਕ ਵੱਡਾ ਹਾਦਸਾ (accident) ਵਾਪਰਿਆ ਹੈ। ਦੱਸ ਦੇਈਏ ਕਿ ਬਠਿੰਡਾ ਦੇ (Jeevan Singh Wala) ਜੀਵਨ ਸਿੰਘ ਵਾਲਾ ਨੇੜੇ ਪ੍ਰਾਈਵੇਟ(private company bus)  ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੱਸ ਨਾਲੇ ਵਿਚ ਡਿੱਗ ਗਈ ਹੈ। ਜਿਸ ਦੇ ਵਿਚ ਸਵਾਰੀਆਂ ਵੀ ਮੌਜ਼ੂਦ ਸਨ|

ਉੱਥੇ ਹੀ ਮੌਕੇ ਉਤੇ ਮੌਜੂਦ ਲੋਕਾਂ ਵੱਲੋਂ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਵੱਡੇ ਜਾਨੀ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਮੀਂਹ ਕਾਰਨ ਨਾਲੇ ਵਿਚ ਪਾਣੀ ਭਰਿਆ ਹੋਣ ਕਾਰਨ ਵੱਡੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਹਾਲਾਂਕਿ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਤੇ ਬਚਾਅ ਕਾਰਜ ਜਾਰੀ ਹੈ।ਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਜਾ ਰਿਹਾ ਹੈ|

read more: Bathinda News: ਅਣਪਛਾਤੇ ਵਿਅਕਤੀ ਨੇ ਮੈਰਿਜ ਪੈਲੇਸ ‘ਤੇ ਕੀਤੀ ਫ਼ਾ.ਇ.ਰਿੰ.ਗ

Scroll to Top