July 6, 2024 7:38 pm
ਸ਼ਿਵ ਸੈਨਾ

ਸ਼ਿਵ ਸੈਨਾ ਆਗੂ ਦੀ ਦੁਕਾਨ ‘ਤੇ ਗੋਲੀ ਚਲਾਉਣ ਵਾਲਾ ਬਟਾਲਾ ਪੁਲਿਸ ਵੱਲੋਂ ਬੰਗਾਲ ਤੋਂ ਗ੍ਰਿਫਤਾਰ

ਚੰਡੀਗੜ੍ਹ, 07 ਜੁਲਾਈ 2023: ਪੰਜਾਬ ਪੁਲਿਸ ਨੇ ਬਟਾਲਾ ਦੇ ਸਿਟੀ ਰੋਡ ‘ਤੇ ਸ਼ਿਵ ਸੈਨਾ (Shiv Sena) ਸਮਾਜਵਾਦੀ ਸੰਗਠਨ ਦੇ ਆਗੂ ਰਾਜੀਵ ਮਹਾਜਨ ਦੀ ਇਲੈਕਟ੍ਰੋਨਿਕਸ ਦੀ ਦੁਕਾਨ ‘ਤੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬਟਾਲਾ ਪੁਲਿਸ ਨੇ ਮੁਲਜ਼ਮ ਨੂੰ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਤੋਂ ਕਾਬੂ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 24 ਜੂਨ ਨੂੰ ਰਾਜੀਵ ਮਹਾਜਨ ਦੀ ਇਲੈਕਟ੍ਰੋਨਿਕਸ ਦੀ ਦੁਕਾਨ ‘ਤੇ ਗੋਲੀਬਾਰੀ ਹੋਈ ਸੀ। ਜਿਸ ਵਿਚ ਰਾਜੀਵ ਮਹਾਜਨ ਤੋਂ ਇਲਾਵਾ ਉਸ ਦਾ ਲੜਕਾ ਅਤੇ ਭਰਾ ਵੀ ਜ਼ਖਮੀ ਹੋ ਗਏ। ਇਸ ਦੇ ਮੁੱਖ ਮੁਲਜ਼ਮ ਨੂੰ ਪੱਛਮੀ ਬੰਗਾਲ ਪੁਲਿਸ ਦੀ ਮੱਦਦ ਨਾਲ ਫੜਿਆ ਗਿਆ ਹੈ। ਜਦਕਿ ਬਾਕੀ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਡੀਜੀਪੀ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੂੰ ਪੈਸੇ ਕਿੱਥੋਂ ਉਪਲਬਧ ਕਰਵਾਏ ਗਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।