Batala police

ਬਟਾਲਾ ਪੁਲਿਸ ਵਲੋਂ ਦੋ ਨੌਜਵਾਨ ਨਜਾਇਜ਼ ਪਿਸਟਲ ਤੇ ਰੋਂਦਾ ਸਮੇਤ ਗ੍ਰਿਫਤਾਰ, ਇੱਕ ਫ਼ਰਾਰ

ਚੰਡੀਗੜ੍ਹ, 31 ਮਾਰਚ 2023: ਬਟਾਲਾ ਪੁਲਿਸ (Batala police) ਨੂੰ ਗੁਪਤ ਸੂਚਨਾ ਦੇ ਅਧਾਰ ‘ਤੇ ਨਾਕੇਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ | ਜਦੋਂ ਪੁਲਿਸ ਟੀਮ ਨੇ ਹੰਸਲੀ ਨਾਲੇ ਦੋ ਕੋਲੋ ਅੰਮ੍ਰਿਤਸਰ ਬਾਈਪਾਸ ਤੋਂ ਦੋ ਨੌਜਵਾਨ ਹਰਪ੍ਰੀਤ ਸਿੰਘ ਅਤੇ ਸੁਧੀਰ ਨੂੰ ਨਜਾਇਜ਼ 32 ਬੋਰ ਦੇ ਪਿਸਟਲ ਅਤੇ ਦੋ ਜਿੰਦਾ ਰੋਂਦਾ ਸਮੇਤ ਕਾਬੂ ਕੀਤਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਹਰਪ੍ਰੀਤ ਦੋ ਨਜਾਇਜ ਪਿਸਤੌਲ ਰਾਜਸਥਾਨ ਤੋਂ ਖਰੀਦ ਕੇ ਲਿਆਇਆ ਸੀ ਅਤੇ ਇਕ ਪਿਸਤੌਲ ਉਸਨੇ ਸੁਧੀਰ ਨੂੰ ਵੇਚ ਦਿੱਤਾ ਅਤੇ ਸੁਧੀਰ ਦੇ ਕੋਲੋ ਉਹਨਾਂ ਦਾ ਤੀਜਾ ਸਾਥੀ ਭਰਤ ਕਲਿਆਣ ਖੋਹ ਕੇ ਲੈ ਗਿਆ ਸੀ |

ਮਿਲੀ ਗੁਪਤ ਸੂਚਨਾ ‘ਤੇ ਪੁਲਿਸ ਵਲੋਂ ਦੋ ਨੌਜਵਾਨ ਨੂੰ ਕਾਬੂ ਕਰਦੇ ਹੋਏ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਤੀਜੇ ਨੌਜਵਾਨ ਭਰਤ ਕਲਿਆਣ ਪਿਸਤੌਲ ਲੈ ਕੇ ਫਰਾਰ ਹੋ ਗਿਆ ਹੈ | ਉਥੇ ਹੀ ਪੁਲਿਸ ਨੇ ਦੱਸਿਆ ਕਿ ਫ਼ਰਾਰ ਨੌਜਵਾਨ ਨੂੰ ਕਾਬੂ ਕਰਨ ਲਈ ਉਹਨਾਂ ਦੀਆ ਪੁਲਿਸ ਪਾਰਟੀਆਂ ਵਲੋਂ ਵੱਖ-ਵੱਖ ਥਾਵਾਂ ‘ਤੇ ਰੈਡ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਜਾਵੇਗਾ |

Scroll to Top