July 7, 2024 2:49 pm
Batala police

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ ‘ਤੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲਾ ਬਟਾਲਾ ਪੁਲਿਸ ਵੱਲੋਂ ਕਾਬੂ

ਗੁਰਦਾਸਪੁਰ, 17 ਜੂਨ 2023: ਬਟਾਲਾ ਸ਼ਹਿਰ ਦੇ ਇਕ ਵੱਡੇ ਕਾਰੋਬਾਰੀ ਕੋਲੋਂ 90 ਲੱਖ ਦੀ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਵਾਲੇ ਨੂੰ ਬਟਾਲਾ ਪੁਲਿਸ (Batala police) ਨੇ ਅੱਠ ਘੰਟਿਆਂ ਦੌਰਾਨ ਕਾਬੂ ਕਰ ਲਿਆ ਹੈ | ਫਿਰੌਤੀ ਮੰਗਣ ਵਾਲਾ ਖੁਦ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੱਸਦਾ ਸੀ ਅਤੇ ਬਟਾਲਾ ਦੇ ਕਾਰੋਬਾਰੀ ਨੂੰ ਵਟਸਐਪ ਕਾਲ ਰਾਹੀਂ ਫੋਨ ਕਰਕੇ ਧਮਕੀ ਦੇ ਰਿਹਾ ਸੀ ਜਦਕਿ ਉਕਤ ਧਮਕੀ ਦੇਣ ਵਾਲਾ ਇਕ ਮੈਡੀਕਲ ਸਟੋਰ ਦਾ ਮਾਲਕ ਨਿਕਲਿਆ ,ਉਥੇ ਹੀ ਬਟਾਲਾ ਪੁਲਿਸ ਦੀ ਟੀਮ ਨੇ ਵਿਸ਼ੇਸ ਟੈਕਨੀਕਲ ਜਾਂਚ ਰਾਹੀਂ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ |

ਐਸਪੀ ਬਟਾਲਾ (Batala police) ਗੁਰਪ੍ਰੀਤ ਸਿੰਘ ਨੇ ਦਸਿਆ ਕਿ ਜੱਗੂ ਭਗਵਾਨਪੁਰੀਆ ਦੇ ਨਾਂ ‘ਤੇ ਬਟਾਲਾ ਦੇ ਇਕ ਵੱਡੇ ਕਾਰੋਬਾਰੀ ਕੋਲੋ 90 ਲੱਖ ਦੀ ਫਿਰੌਤੀ ਇਕ ਇੰਟਰਨੈਸ਼ਨਲ ਵਟਸਐਪ ਨੰਬਰ ਰਾਹੀਂ ਫੋਨ ਕਰਕੇ ਮੰਗੀ ਜਾ ਰਹੀ ਸੀ ਅਤੇ ਜਿਸ ਨੂੰ ਲੈ ਕੇ ਜਦੋ ਕਾਰੋਬਾਰੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ |

ਪੁਲਿਸ ਦੀ ਵਿਸ਼ੇਸ ਟੀਮ ਨੇ ਵੱਖ-ਵੱਖ ਟੈਕਨੀਕਲ ਢੰਗ ਨਾਲ ਜਾਂਚ ਕੀਤੀ ਤੇ ਪਤਾ ਚੱਲਿਆ ਕਿ ਧਮਕੀ ਦੇਣ ਵਾਲਾ ਬਟਾਲਾ ਦੇ ਕਾਦੀਆ ਰੋਡ ਸਥਿਤ ਇਕ ਮੈਡੀਕਲ ਸਟੋਰ ਦਾ ਮਾਲਕ ਮਲਕੀਤ ਸਿੰਘ ਸੀ | ਐਸਪੀ ਮੁਤਾਬਿਕ ਮਲਕੀਤ ਸਿੰਘ ਖਿਲਾਫ ਪਹਿਲਾ ਵੀ ਦੋ ਕੇਸ ਦਰਜ ਹਨ, ਜਿਹਨਾਂ ਚ ਇਕ ਫਿਰੌਤੀ ਮੰਗਣ ਦਾ ਹੈ | ਉਨ੍ਹਾਂ ਕਿਹਾ ਮਲਕੀਅਤ ਦੇ ਕਿਸੇ ਵੀ ਗੈਂਗਸਟਰ ਨਾਲ ਕੋਈ ਸੰਬੰਧ ਨਹੀਂ ਹਨ ਉਹ ਗੈਂਗਸਟਰ ਦਾ ਨਾਂ ਵਰਤ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਹੈ |