12 ਨਵੰਬਰ 2024: ਬਟਾਲਾ (batala) ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਥੇ ਅਚਲੇਸ਼ਵਰ ਧਾਮ ਦੇ ਮੰਦਿਰ (mandir) ਦੇ ਵਿੱਚ ਨਿਹੰਗ ਸਿੰਘ ਦੇ ਵੱਲੋਂ ਘੋੜੇ ਤੋਂ ਉਤਰ ਕੇ ਮੰਦਿਰ ਦੇ ਸਰੋਵਰ ਵਿੱਚ ਵਿੱਚ ਘੋੜੇ (horse) ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ, ਇਸ ਦੌਰਾਨ ਜਦੋਂ ਮੰਦਰ ਦੇ ਸੇਵਾਦਾਰ ਉੱਥੇ ਪਹੁੰਚੇ ਤਾਂ ਓਹਨਾ ਵਲੋਂ ਨਿਹੰਗ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਿਹੰਗ ਸਿੰਘ ਵਲੋਂ ਸੇਵਾਦਾਰਾਂ ‘ਤੇ ਕੁਹਾੜੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲੇ ਦੀ ਸੂਚਨਾ ਮਿਲਣ ਦੇ ਬਾਵਜੂਦ ਖ਼ਬਰ ਲਿਖੇ ਜਾਣ ਤੱਕ ਐਸਐਚਓ (sho) ਤੋਂ ਇਲਾਵਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ। ਸਰੋਵਰ ਦੀ ਬੇਅਦਬੀ ਨੂੰ ਲੈ ਕੇ ਹਿੰਦੂ ਸੰਗਠਨਾਂ ‘ਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ ਹੈ। ਮੰਦਰ ਟਰੱਸਟ ਦੇ ਪਵਨ ਕੁਮਾਰ ਨੇ ਇਸ ਮਾਮਲੇ ਵਿੱਚ ਕਿਹਾ ਕਿ ਨਿਹੰਗਾਂ ਨੇ ਜੋ ਵੀ ਕੀਤਾ ਉਹ ਨਿੰਦਣਯੋਗ ਹੈ। ਕੁਝ ਲੋਕ ਮੇਲੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜਨਵਰੀ 18, 2025 5:59 ਬਾਃ ਦੁਃ