14 ਨਵੰਬਰ 2024: ਬਟਾਲਾ (batala) ਵਿੱਚ ਧੁੰਦ (fog) ਅਤੇ ਪ੍ਰਦੂਸ਼ਣ (pollution) ਦੇ ਮਿਕਸ ਹੋਣ ਨਾਲ ਇਕ ਸੰਘਣੀ ਚਾਦਰ ਬਣ ਗਈ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ| ਉਥੇ ਹੀ ਗੱਡੀਆਂ ਚਲਾਉਣ ਵਾਲੇ ਡਰਾਈਵਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਧੁੰਦ ਹੋਣ ਕਰਕੇ ਬੱਸਾਂ ਟਾਈਮ (buses time) ਸਿਰ ਨਹੀਂ ਪਹੁੰਚ ਰਹੀਆਂ ਬੱਸ ਡਰਾਈਵਰਾਂ ਨੇ ਮੰਗ ਕੀਤੀ ਹੈ ਕਿ ਬੱਸਾਂ ਦਾ ਸਮਾਂ ਐਡਵਾਂਸ (advance) ਕੀਤਾ ਜਾਵੇ, ਜਿਸ ਨਾਲ ਯਾਤਰੀ ਸਮੇ ਸਰ ਆਪਣੇ ਟਿਕਾਣੇ ਤੇ ਪਹੁੰਚ ਸਕਣ, ਤੇ ਯਾਤਰੀਆਂ ਨੂੰ ਸਮੇਂ ਸਿਰ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਵੇ, ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਬੱਸਾਂ ਦਾ ਡੀਜ਼ਲ ਵੀ ਜਿਆਦਾ ਲੱਗ ਰਿਹਾ ਹੈ, ਤੇ ਸਮਾਂ ਵੀ|